Latest news
मोहाली में प्रेमी ने ऑफिस में घुसकर युवती की चाकू से गोदकर की हत्या पंजाब में कार क्रॉसिंग को लेकर चली ताबड़तोड़ गोलियां, एक युवक की मौत पंजाब के 5 प्रसिद्ध मंदिरों को बम से उड़ाने की धमकी, सुरक्षा एजेंसिया जांच में जुटी पंजाब सरकार ने प्राइवेट स्कूलों की फीस बढ़ोतरी को लेकर लिया ये बड़ा फैसला जालंधर में बैडमिंटन खेलते समय व्यक्ति को आया हार्ट अटैक, इस तरह बची जान जालंधर की पुलिस कमिश्नर धनप्रीत कौर का तबादला, सतिंदर सिंह बने नए CP जालंधर की सिल्वर प्लाजा मार्केट में बाप बेटे पर हमला मशहूर कंटेट क्रिएटर सयोनी चक्रवर्ती का 23 साल की उम्र में निधन भारतीय रिजर्व बैंक प्लास्टिक नोटों को लाने पर कर रहा विचार ? गर्मी से राहत पाने के लिए लोग पहुंच रहे पहाड़ों में , वहां भी मिल रहा घंटों लंबा जाम

India Living News

Hot News
You are currently viewing ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਢਾਂਚੇ ਵਿੱਚ ਵੱਡੇ ਬਦਲਾਅ ਦੇ ਐਲਾਨ
Sukhbir Singh Badal announced major changes in the party structure

ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਢਾਂਚੇ ਵਿੱਚ ਵੱਡੇ ਬਦਲਾਅ ਦੇ ਐਲਾਨ

ਜਲੰਧਰ/ਚੰਡੀਗੜ੍ਹ : ਸੂਬਿਆਂ ਦੇ ਵੱਧ ਅਧਿਕਾਰਾਂ ਦੇ ਗੱਲ ਜਦੋ ਸ੍ਰੀ ਅਨੰਦਪੁੱਰ ਸਾਹਿਬ ਦੇ ਮਤੇ ਨੂੰ ਵੱਖਵਾਦ ਦਾ ਨਾਂ ਦੇ ਕੇ ਸਮੁੱਚੀ ਕੌਮ ਤੇ ਪੰਜਾਬ ਨੂੰ ਭੰਡਿਆ ਪਰ ਅੱਜ ਸਾਰੇ ਸੂਬੇ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਹਨ। ਪੰਜਾਬ ਦੇ ਚੰਡੀਗੜ੍ਹ ਤੇ ਪਾਣੀਆਂ ਮੁੱਦੇ ਤੇ ਸ੍ਰੋਮਣੀ ਅਕਾਲੀ ਦਲ ਦ੍ਰਿੜ੍ਹਤਾ ਨਾਲ ਲੜਾਈ ਲੜੇਗਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸਦੇ ਨਾਲ ਉਹਨਾਂ ਨੇ ਪਾਰਟੀ ਢਾਂਚੇ ਵਿੱਚ ਵੱਡੇ ਬਦਲਾਅ ਦੇ ਐਲਾਨ ਵੀ ਕੀਤੇ।

1.ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦੀ ਟਰਮ ਲਗਾਤਾਰ ਵੱਧ ਤੋਂ ਵੱਧ 10 ਸਾਲ ਜਾਂ ਦੋ ਟਰਮ ਲਈ ਬਣ ਸਕਦਾ ਹੈ। ਉਸ ਤੋਂ ਬਾਅਦ ਇੱਕ ਵਾਰ ਬ੍ਰੇਕ ਲੈ ਕੇ ਅਗਲੇ ਵਾਰ ਚੋਣ ਲੜ ਸਕਦਾ ਹੈ।
2. ਇੱਕ ਪਰਿਵਾਰ ਵਿੱਚ ਸਿਰਫ ਇੱਕ ਟਿਕਟ ਹੀ ਦਿੱਤੀ ਜਾਵੇਗੀ।
3. ਜਿੰਨਾ ਦੇ ਨਾਮ ਨਾਲ ਸਿੰਘ ਲੱਗਦਾ ਹੈ ਉਨ੍ਹਾਂ ਜਿਲਾ ਪ੍ਰਧਾਨ ਤੇ ਜਿਲ਼ਾ ਯੂਥ ਪ੍ਰਧਾਨ ਸਿੱਖੀ ਸਰੂਪ ਵਾਲੇ ਹੀ ਹੋਣਗੇ।
4. ਸਭ ਤੋਂ ਪਹਿਲਾਂ ਬੂਥ ਪ੍ਰਧਾਨ, ਬੂਥ ਪ੍ਰਧਾਨ ਇਸਤਰੀ ਵਿੰਗ, ਬੂਥ ਪ੍ਰਧਾਨ ਯੂਥ ਵਿੰਗ ਪਿੰਡ ਵਾਲੇ ਬੂਥ ਦੇ ਲੋਕ ਖੁੱਦ ਇਕੱਠੇ ਹੋ ਕੇ ਚੁਣਨਗੇ। ਨਿਯੁਕਤੀ ਨਹੀਂ ਹੋਵੇਗੀ।
5. ਬੂਥ ਪ੍ਰਧਾਨ ਖੁੱਦ ਆਪਣੇ 25 ਬੂਥ ਪ੍ਰਧਾਨਾਂ ਵਿੱਚੋਂ ਸਰਕਲ ਪ੍ਰਧਾਨ, ਇਸਤਰੀ ਵਿੰਗ ਸਰਕਲ ਪ੍ਰਧਾਨ ਅਤੇ ਸਰਕਲ ਯੂਥ ਵਿੰਗ ਪ੍ਰਧਾਨ ਚੁਣਨਗੇ।
6. ਸਾਰੇ ਜਿੱਲੇ ਦੇ ਸਰਕਲ ਪ੍ਰਧਾਨ ਜਿਲਾ ਪ੍ਰਧਾਨ ਦੀ ਚੋਣ ਖੁੱਦ ਕਰਨਗੇ। ਕਿਸੇ ਦੀ ਨਿਯੁਕਤੀ ਨਹੀਂ ਹੋਵੇਗੀ। ਇਹ ਸਾਰੀ ਪ੍ਰਕਿਰਿਆ ਨੂੰ 30 ਨਵੰਬਰ ਤੱਕ ਸਿਰੇ ਚਾੜਿਆ ਜਾਵੇਗਾ।
7. ਜਿਲਾ ਪ੍ਰਧਾਨ ਇਲੈਕਸਨ ਨਹੀਂ ਲੜੇਗਾ। ਜੇਕਰ ਪਾਰਟੀ ਇਲੈਕਸਨ ਲੜਾਉਣਾ ਚਾਹੇਗੀ ਤਾਂ ਜਿਲਾ ਪ੍ਰਧਾਨਗੀ ਛੱਡਣੀ ਪਵੇਗੀ।
8. ਪਾਰਟੀ ਦਾ ਪਾਰਲੀਮੈਂਟਰੀ ਬੋਰਡ ਬਣੇਗਾ ਜੋ ਇਲ਼ੈਕਸਨ ਲੜਨ ਵਾਲਿਆਂ ਬਾਰੇ ਸਮੀਖਿਆ ਕਰਿਆ ਕਰੇਗਾ।
9. ਕੋਰ ਕਮੇਟੀ ਵਿੱਚ ਨਵੇਂ ਚਿਹਰੇ ਜੋੜੇ ਜਾਣਗੇ।
10. ਐਸਓਅਈ ਅਤੇ ਸਿੱਖ ਸਟੂਡੈਂਟ ਫੈਡਰੇਸਨ ਬਹਾਲ ਕੀਤੀ ਜਾਵੇਗੀ ਜਿਸ ਵਿੱਚ ਉਮਰ 30 ਸਾਲ ਤੇ ਸਿਰਫ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਹੀ ਨਿਯੁਕਤੀਆਂ ਹੋਣਗੀਆਂ।
11. ਯੂਥ ਦੀ ਉਮਰ ਵੱਧ ਤੋਂ ਵੱਧ 35 ਸਾਲ ਹੋਵੇਗੀ ਤੇ ਸਿਰਫ ਪ੍ਰਧਾਨ ਲਈ ਪੰਜ ਸਾਲ ਤੱਕ ਛੋਟ ਦਿੱਤੀ ਜਾ ਸਕਦੀ ਹੈ।
12. ਕੁੱਲ ਟਿਕਟਾਂ ਵਿੱਚੋਂ 50% ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆ ਇਨ੍ਹਾਂ ਵਿੱਚੋਂ ਇਸਤਰੀਆਂ ਨੂੰ ਵੀ ਬਣਦੇ ਹਿੱਸੇ ਦੀਆਂ ਸੀਟਾਂ ਦਿੱਤੀਆਂ ਜਾਣਗੀਆਂ।
13. ਪਾਰਟੀ ਪ੍ਰਧਾਨ ਦਾ ਸਲਾਹਕਾਰ ਬੋਰਡ ਬਣੇਗਾ ਜਿਸ ਵਿੱਚ ਪੰਥਕ ਸ਼ਖ਼ਸੀਅਤਾਂ, ਬੁੱਧੀਜੀਵੀ, ਸਿੱਖ ਚਿੰਤਕ, ਜਰਨਲਿਸਟ ਅਤੇ ਹੋਰ ਵੱਖ ਵੱਖ ਵਰਗਾਂ ਦੇ ਨੁਮਾਇੱਦੇ ਲਏ ਜਾਣਗੇ।
14. ਵਰਕਰਾਂ ਨੂੰ ਮੌਕਾ ਦੇਣ ਲਈ ਫੈਸਲਾ ਕੀਤਾ ਹੈ ਕਿ ਐਮਐਲਏ ਜਾਂ ਹਲਕਾ ਇੰਨਚਾਰਜ ਦੇ ਪਰਿਵਾਰ ਵਿੱਚੋ ਕੋਈ ਨੋਮੀਨੇਸਨ ਲੋਕਲ ਪੱਧਰ ਜਿਵੇਂ ਮਾਰਕਿੱਟ ਕਮੇਟੀ ਆਦਿ ਜਾਂ ਪੰਜਾਬ ਲੈਵਲ ਦੀ ਕੋਈ ਮੈਂਬਰੀ, ਡਾਇਰੈਕਟਰੀ ਜਾ ਚੇਅਰਮੈਨੀ ਵਿੱਚ ਨੌਮੀਨੇਸਨ ਨਹੀਂ ਹੋਵੇਗੀ। ਇਸੇ ਤਰਾਂ ਲੋਕਲ ਇਲੈਕਸਨ ਬਲਾਕ ਸੰਮਤੀ, ਜਿਲਾ ਪ੍ਰੀਸਦ, ਐਮ ਸੀ ਅਤੇ ਕੋਆਪ੍ਰੇਟਿਵ ਇਲੈਕਸਨ ਆਦਿ ਵੀ ਨਹੀਂ ਲੜ ਸਕੇਗਾ।


Leave a Reply