Skip to content

CP ਵੱਲੋਂ ਸਮੂਹ ਥਾਣਿਆਂ ਦੇ ਮੁੱਖ ਮੁਨਸ਼ੀਆਂ ਨਾਲ ਕੀਤੀ ਗਈ ਮੀਟਿੰਗ

A meeting was held by the CP with the Chief Munshi of all the police stations
A meeting was held by the CP with the Chief Munshi of all the police stations
Share Facebook X WhatsApp Telegram Email
View in ePaper
[metaslider id=24944] ਜਲੰਧਰ : ਮਿਤੀ 18.10.2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਸਮੂਹ ਮੁੱਖ ਮੁਨਸ਼ੀ ਥਾਣਾ ਕਮਿਸ਼ਨਰੇਟ ਜਲੰਧਰ ਨਾਲ ਪੁਲਿਸ ਲਾਈਨਜ਼ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਸ੍ਰੀ ਜਗਜੀਤ ਸਿੰਘ ਸਰੋਆ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ ਅਤੇ ਸ੍ਰੀ ਮਨਵੀਰ ਸਿੰਘ, ਸਹਾਇਕ ਕਮਿਸ਼ਨਰ ਪੁਲਿਸ, ਸਥਾਨਿਕ ਵੀ ਸ਼ਾਮਿਲ ਸਨ।
A meeting was held by the CP with the Chief Munshi of all the police stations Jalandhar Punjab
ਮੀਟਿੰਗ ਦੌਰਾਨ ਮਾਨਯੋਗ ਕਮਿਸ਼ਨਰ ਪੁਲਿਸ ਜੀ ਨੇ ਸਮੂਹ ਮੁੱਖ ਮੁਨਸ਼ੀ ਥਾਣਾ ਨੂੰ ਕਿਹਾ ਕਿ ਥਾਣਾ ਵਿੱਚ ਆਉਣ ਵਾਲੀ ਪਬਲਿਕ ਨਾਲ ਸਹੀ ਵਿਹਾਰ ਕੀਤਾ ਜਾਵੇ ਤੇ ਪਬਲਿਕ ਨੂੰ ਇਨਸਾਫ ਦਿੱਤਾ ਜਾਵੇ। ਪੰਜਾਬ ਸਰਕਾਰ ਦੀ ਨੀਤੀ ਹੈ ਕਿ ਰਿਵਤਖੋਰੀ ਨੂੰ ਬਿਲਕੁੱਲ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਸ ਪ੍ਰਤੀ “Zero Tolerance” ਦਿਖਾਈ ਜਾਵੇ। ਮੌਕਾ ਪਰ ਕਮਿਸ਼ਨਰੇਟ ਜਲੰਧਰ ਦੇ ਥਾਣਿਆਂ ਦੀ ਤਫਤੀਸ਼ ਸੰਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਥਾਣਿਆਂ ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਤਫਤੀਸ ਦੌਰਾਨ ਵਰਤੀ ਜਾਣ ਵਾਲੀ ਸਟੇਸਨਰੀ ਜਿਸ ਵਿੱਚ Computer Papers (A4 & Legal), ਡਬਲ ਪੇਪਰ ਆਦਿ ਦਿੱਤੀ ਗਈ। ਇਸ ਤੋਂ ਇਲਾਵਾ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਪੁਲਿਸ ਲਾਈਨਜ ਦੀਆਂ ਮੱਦਾਂ ਦੀ ਵੀ ਇੰਸਪੈਕਸਨ ਕੀਤੀ ਗਈ। [metaslider id=9199] [metaslider id=25498]