Latest news
क्या AI आपकी नौकरी खा जाएगा ? 2026 में सुरक्षित करियर के लिए सीखें ये खास स्किल्स! बड़ी खबर : पंजाब के मंत्री संजीव अरोड़ा को ईडी ने किया गिरफ्तार स्कूटी स्लिप होने से बाप बेटी के ऊपर से गुजरा रोड रोलर, व्यक्ति की दर्दनाक मौत यूआईडीएआई ने पंजाब में आधार सेवाएं बढ़ाई होशियारपुर, गुरदासपुर और जालंधर में नए आधार सेवा केंद्र स्थ... पंजाब : IT सेक्टर कर्मचारी के घर ED की छापेमारी , 9वीं मंजिल से फेंका कैश से भरा बैग पंजाब में ब्लास्ट मामले पर डीजीपी गौरव यादव ने कहा - इसमें ISI का हाथ होने का शक जालंधर के पंजाब नेशनल बैंक में लॉकर से कस्टमर का गोल्ड चोरी हुआ जालंधर के BSF चौक के पास एक्टिवा में ब्लास्ट , मची अफरा तफरी बंगाल में बीजेपी की बंपर जीत, असम से लेकर तमिलनाडु-केरल तक, 5 राज्यों का हर नतीजा देखिए कलह के चलते गुस्से में आये पति ने पहले पत्नी को मारी गोलियां, फिर खुद की आत्महत्या

India Living News

Hot News
You are currently viewing ਜਲੰਧਰ ਪੁਲਿਸ ਨੇ 4 ਟ੍ਰੈਵਲ ਏਜੰਟਾ ਨੂੰ 536 ਪਾਸਪੋਰਟ, 49,000 ਰੁਪਏ ਨਗਦੀ, ਇੱਕ ਲੈਪਟੋਪ, 3 ਕੰਪਿਊਟਰ ਸੈੱਟ ਅਤੇ ਹੋਰ ਦਸਤਾਵੇਜ ਸਮੇਤ ਕੀਤਾ ਗ੍ਰਿਫਤਾਰ
Jalandhar police arrested 4 travel agents with 536 passports, Rs 49,000 cash, a laptop, 3 computer sets and other documents.

ਜਲੰਧਰ ਪੁਲਿਸ ਨੇ 4 ਟ੍ਰੈਵਲ ਏਜੰਟਾ ਨੂੰ 536 ਪਾਸਪੋਰਟ, 49,000 ਰੁਪਏ ਨਗਦੀ, ਇੱਕ ਲੈਪਟੋਪ, 3 ਕੰਪਿਊਟਰ ਸੈੱਟ ਅਤੇ ਹੋਰ ਦਸਤਾਵੇਜ ਸਮੇਤ ਕੀਤਾ ਗ੍ਰਿਫਤਾਰ

ਜਲੰਧਰ : ਸ਼੍ਰੀ ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਵੱਲੋ ਅਣਅਧਿਕਾਰਤ ਟ੍ਰੈਵਲ ਏਜੰਟਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv , ਸ਼੍ਰੀ ਗੁਰਬਾਜ ਸਿੰਘ , PPS , ADCP – Inv , ਦੀ ਯੋਗ ਅਗਵਾਈ ਹੇਠ ਸ਼੍ਰੀ ਅਸ਼ੋਕ ਕੁਮਾਰ PPS , ACP / PBI – Homicide & Forensics , Jal . ਵੱਲੋਂ ਸਮੇਤ ਇੰਸਪੈਕਟਰ ਇੰਦਰਜੀਤ ਸਿੰਘ , ਇੰਚਾਰਜ ਐਸ.ਓ.ਯੂ. , ਸਮੇਤ ਪੁਲਿਸ ਟੀਮ ਦੇ ਸ਼ਹਿਰ ਜਲੰਧਰ ਵਿੱਚ ਅਣਅਧਿਕਾਰਤ ਟ੍ਰੈਵਲ ਏਜੰਟਾਂ ਦੇ ਇੱਕ ਗਰੁੱਪ ਦੇ – 04 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 536 ਪਾਸਪੋਰਟ , 49,000 ਰੁਪਏ ਨਗਦੀ ਇੱਕ ਲੈਪਟੋਪ ACER ਕੰਪਨੀ , 3 ਕੰਪਿਊਟਰ ਸੈੱਟ ਅਤੇ ਹੋਰ ਦਸਤਾਵੇਜ ਬ੍ਰਾਮਦ ਕਰਾ ਕੇ ਇਹਨਾਂ ਟ੍ਰੈਵਲ ਏਜੰਟਾਂ ਵੱਲੋਂ ਸ਼ਹਿਰ ਵਿੱਚ ਚਲਾਏ ਜਾ ਰਹੇ ਅਣਅਧਿਕਾਰਤ ਪੰਜ ਦਫਤਰਾਂ 1 ) VV . Overseas Visitor Visa & Tour Package ਅਰੋੜਾ ਪ੍ਰਾਈਮ ਟਾਵਰ , ਜਲੰਧਰ 2 ) Landmaze Overseas ਚੌਥੀ ਮੰਜ਼ਿਲ ਅਰੋੜਾ ਪ੍ਰਾਈਮ ਟਾਵਰ ਨੇੜੇ ਹੋਟਲ ਪ੍ਰੈਜ਼ੀਡੈਂਟ 3 ) Punjab to Abroad Consultancy 5 ਵੀਂ ਮੰਜ਼ਿਲ ਆਫਿਸ ਨੰ . 601-39 ਅਲਵਾ ਅਸਟੇਟ ਜੀ.ਟੀ.ਰੋਡ ਨੇੜੇ ਜਸਵੰਤ ਮੋਟਰ ਜਲੰਧਰ 4 ) World wide Overseas ਬਿਲਡਿੰਗ ਨੰ . 22-23 ਗ੍ਰਾਉਂਡ ਫਲੋਰ ਗ੍ਰੈਂਡ ਮਾਲ ਨੇੜੇ ਹੋਟਲ ਰੈਡੀਸ਼ਨ ਜਲੰਧਰ ਅਤੇ 5 ) Visa City Consultancy , ਦੂਜੀ ਮੰਜ਼ਿਲ ਬੀ.ਐਮ. ਟਾਵਰ ਫੁੱਟਬਾਲ ਚੋਂਕ ਜਲੰਧਰ ਨੂੰ ਬੰਦ ਕਰਾਇਆ ਕੀਤਾ ਗਿਆ ਹੈ ।

ਮਿਤੀ 05.07.2022 ਨੂੰ ਇੰਸਪੈਕਟਰ ਇੰਦਰਜੀਤ ਸਿੰਘ , ਇੰਚਾਰਜ ਐਸ.ਓ.ਯੂ. ਜਲੰਧਰ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਨੇੜੇ ਕਮਲ ਪੈਲੇਸ ਚੌਕ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਿਤ S / O ਪ੍ਰੇਮ ਸਾਗਰ ਵਾਸੀ ਕਰਮਸਾਰ ਕਲੋਨੀ ਬਸਤੀ ਜੋਧੇਵਾਲ ਲੁਧਿਆਣਾ , ਨਿਤਨ ਨਤੀਸ਼ S / O ਪਵਨ ਕੁਮਾਰ ਵਾਸੀ ਮਹਾਵੀਰ ਜੈਨ ਕਲੋਨੀ ਲੁਧਿਆਣਾ ਅਤੇ ਸਾਹਿਲ S / O ਨਰੇਸ਼ ਘਈ ਵਾਸੀ ਹੈਬੋਵਾਲ ਲੁਧਿਆਣਾ , ਜੋ ਕਿ ਇਹ ਸਾਰੇ ਆਪਸ ਵਿੱਚ ਮਿਲ ਕੇ V.V. Overseas ਨਾਮ ਦਾ ਦਫਤਰ ਅਰੋੜਾ ਪ੍ਰਾਈਮ ਟਾਵਰ ਦੀ ਬੇਸਮੈਂਟ ਵਿੱਚ ਹੋਟਲ ਪ੍ਰੈਜੀਡੈਂਟ ਜਲੰਧਰ ਦੀ ਬੈਕਸਾਈਡ ਵਿਖੇ ਚਲਾ ਰਹੇ ਹਨ।ਜਿਨਾਂ ਪਾਸ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਾਰੀ ਕੀਤਾ ਗਿਆ ਕੋਈ ਵੀ ਟ੍ਰੈਵਲ ਏਜੰਟੀ ਦਾ ਲਾਇਸੈਂਸ ਨਹੀਂ ਹੈ।

ਜੋ ਉਕਤ ਤਿੰਨੋਂ ਜਣੋ ਬਿਨਾਂ ਟ੍ਰੈਵਲ ਏਜੰਟੀ ਲਾਇਸੈਂਸ ਤੋਂ ਆਪਣਾ ਉਕਤ ਨਾਮ ਦਾ ਦਫਤਰ ਖੋਲ ਕੇ ਭੋਲੇ – ਭਾਲੇ ਲੋਕਾਂ ਨੂੰ ਗੱਲਾਂ ਵਿੱਚ ਫਸਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਪਾਸੋਂ ਉਹਨਾਂ ਦੇ ਅਸਲ ਦਸਤਾਵੇਜ , ਪਾਸਪੋਰਟ ਤੇ ਭਾਰੀ ਰਕਮ ਦੀ ਵਸੂਲੀ ਕਰਕੇ ਲੋਕਾਂ ਨਾਲ ਠੱਗੀ ਅਤੇ ਧੋਖਾ – ਧੜੀ ਕਰ ਰਹੇ ਹਨ।ਅਗਰ ਹੁਣੇ ਹੀ ਇਸ ਦੇ ਦਫਤਰ VV Overseas Visitor Visa & Tour Package ਅਰੋੜਾ ਪ੍ਰਾਈਮ ਟਾਵਰ ਦੀ ਬੇਸਮੈਂਟ ਪ੍ਰੈਜੀਡੈਂਟ ਹੋਟਲ ਜਲੰਧਰ ਦੀ ਬੈਕਸਾਈਡ ਤੇ ਰੇਡ ਕੀਤਾ ਜਾਵੇ ਤਾਂ ਅਮਿਤ , ਨਿਤਨ ਅਤੇ ਸਾਹਿਲ ਆਪਣੇ ਦਫਤਰ ਵਿੱਚ ਹੀ ਸਮੇਤ ਪਾਸਪੋਰਟ , ਅਸਲ ਦਸਤਾਵੇਜ ਨਾਲ ਕਾਬੂ ਆ ਸਕਦੇ ਹਨ।

ਜਿਸ ਸਬੰਧੀ ਰੁਕਾ ਭੇਜ ਕੇ ਮੁੱਕਦਮਾ ਨੰ . 73 ਮਿਤੀ 05.07.2022 ਅ / ਧ 406,420,120 ਬੀ ਭ : ਦ 13 PTPR ACT 2014 ਥਾਣਾ ਨਵੀਂ ਬਾਰਾਦਰੀ ਜਲੰਧਰ ਦਰਜ ਰਜਿਸਟਰ ਕਰਵਾਇਆ ਗਿਆ । ਸ਼੍ਰੀ ਅਸ਼ੋਕ ਕੁਮਾਰ PPS , ACP / PBI – Homicide & Forensics , Jal . ਜੀ ਵੱਲੋਂ ਮੁੱਕਦਮਾ ਦੀ ਅਗਲੀ ਤਫਤੀਸ਼ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਸਮੇਤ ਇੰਸ . ਇੰਦਰਜੀਤ ਸਿੰਘ , ਪੁਲਿਸਪਾਰਟੀ ਦੇ ਦਫਤਰ VV Overseas Visitor Visa & Tour Package ਅਰੋੜਾ ਪ੍ਰਾਈਮ ਟਾਵਰ ਰੇਡ ਕਰਕੇ ਦੋਸ਼ੀਆਂਨ ਨਿਤੀਸ਼ ਉਰਫ ਨਿਤਨ , ਅਮਿਤ ਸ਼ਰਮਾ , ਸਾਹਿਲ ਘਈ ਨੂੰ ਗ੍ਰਿਫਤਾਰ ਕੀਤਾ ਗਿਆ।

ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਇਹਨਾਂ ਦੇ ਸਾਥੀ ਤੇਜਿੰਦਰ ਸਿੰਘ ਨੂੰ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਤੇਜਿੰਦਰ ਸਿੰਘ ਨੂੰ ਵੀ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ।ਇਸ ਤੋਂ ਬਾਅਦ ਇਹਨਾਂ ਦੋਸ਼ੀਆਂ ਵੱਲੋਂ ਕੀਤੇ ਗਏ ਫਰਦ ਇੰਕਸ਼ਾਫ ਦੇ ਅਧਾਰ ਪਰ ਦਫਤਰ VV Overseas Visitor Visa ਅਤੇ ਇਹਨਾਂ ਵੱਲੋਂ ਦੂਸਰੇ ਹੋਰ ਖੋਲੇ ਗਏ ਅਣਅਧਿਕਾਰਤ ਟ੍ਰੈਵਲ ਏਜੰਟੀ ਦਫਤਰਾਂ ਵਿੱਚੋਂ ਕੁੱਲ 536 ਪਾਸਪੋਰਟ ਬ੍ਰਾਮਦ ਕਰਵਾਏ ਗਏ।

ਦੋਸ਼ੀਆਂਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜੋ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਕਮਿਸ਼ਨਰੇਟ ਜਲੰਧਰ ਵਿੱਚ ਇਹਨਾਂ ਦੋਸ਼ੀਆਂ ਦੇ ਖਿਲਾਫ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਸਬੰਧੀ 18 ਦਰਖਾਸਤਾਂ ਅਤੇ ਲੁਧਿਆਣਾ ਵਿਖੇ 14 ਦਰਖਾਸਤਾਂ ਪੜਤਾਲ ਅਧੀਨ ਹਨ ।

 


Leave a Reply