ਇਹ ਰੈਲੀ ਸਵੇਰੇ 6 ਵਜੇ police line ਜਲੰਧਰ ਤੋ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਝੰਡੀ ਦੇ ਕੇ ਰਵਾਨਾ ਕੀਤੀ ਗਈ ਜੋ ਕਿ ਬੀਐਮਸੀ ਚੌਂਕ, ਪੀਐਨਬੀ, ਨਕੋਦਰ ਚੌਕ ਤੋਂ ਹੁੰਦੀ ਹੋਈ ਵਾਪਸ ਪੁਲਿਸ ਲਾਈਨ ਪਹੁੰਚੀ। ਪੁਲਿਸ ਲਾਈਨ ਵਿਖੇ ਰਿਫਰੈਸ਼ਮੈਂਟ ਲੈਣ ਤੋਂ ਬਾਅਦ certificate ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਮਿਊਜ਼ਿਕ ਦੀ ਥਾਪ ਤੇ ਪਹੁੰਚੇ ਸੱਜਣਾ ਨੇ ਭੰਗੜਾ ਵੀ ਪਾਇਆ।
ਪੁਲਿਸ ਕਮਿਸ਼ਨਰ ਸਾਹਿਬ ਨੇ ਪਹੁੰਚੇ ਸਾਰੇ ਸੱਜਣਾ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸ੍ਰੀ ਨਵਨੀਤ ਸਿੰਘ ਬੈਂਸ ਆਈ ਪੀ ਐਸ, ਜੁਆਇੰਟ ਕਮਿਸ਼ਨਰ ਪੁਲਿਸ , ਸ਼੍ਰੀ ਮਤੀ ਵਤਸਲਾ ਗੁਪਤਾ ਆਈ ਪੀ ਐਸ, ਡਿਪਟੀ ਕਮਿਸ਼ਨਰ ਪੁਲਿਸ ਹੈਡਕੁਆਟਰ,ਸ੍ਰੀ ਜਗਮੋਹਣ ਸਿੰਘ ਪੀ ਪੀ ਐੱਸ, ਡਿਪਟੀ ਕਮਿਸ਼ਨਰ ਪੁਲਿਸ city, ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ ਪੀ ਐਸ, ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਆਦਿਤਿਆ ਆਈ ਪੀ ਐਸ, ਏਡੀਸੀਪੀ ਹੈੱਡ ਕੁਆਟਰ ਜੀ ਤੋਂ ਇਲਾਵਾ ਏ ਸੀ ਪੀ ਰੈਂਕ ਦੇ ਅਧਿਕਾਰੀ, ਅਤੇ ਪੁਲਿਸ ਦੇ ਜਵਾਨ ਮੌਜੂਦ ਸਨ।
[metaslider id=9199]