Latest news
अवैध संबंध के शक में पति ने की क्रूरता , पत्नी के काटे दोनों हाथ वाल्मीकि संगठनों द्वारा पंजाब बंद के आह्वान का जालंधर में दिखा पूरा असर 27 जुलाई को पंजाब बंद का ऐलान, जानिए क्या-क्या रहेगा बंद चीन ने अंतरिक्ष में लांच किया हाईटैक AI निगरानी उपग्रह केंद्रीय मंत्री प्रह्लाद जोशी को मिला शिक्षा मंत्रालय का अतिरिक्त प्रभार Breaking News : शिक्षा मंत्री धर्मेंद्र प्रधान ने दिया इस्तीफा, CJP प्रदर्शन के बीच बड़ा फैसला बड़ी खबर : केंद्रीय मंत्री रवनीत बिट्टू ने कैबिनेट से इस्तीफा दिया लुधियाना की दमनप्रीत कौर की कनाडा में उसके लिव-इन पार्टनर ने गला घोंटकर की हत्या CJP Protest : सुप्रीम कोर्ट के वकील भी आये छात्रों के समर्थन में पंजाब पुलिस के ASI ने नहर में लगाई छलांग, घटना से पहले बनाया वीडियो

India Living News

Hot News
You are currently viewing ਪੱਤਰਕਾਰ ਦੇ ਪੁੱਤਰ ਤੇ ਹੋਇਆ ਜਾਨਲੇਵਾ ਹਮਲਾ,ਇਲਾਕੇ ’ਚ ਫੈਲੀ ਦਹਿਸ਼ਤ
The journalist's son was fatally attacked, panic spread in the area

ਪੱਤਰਕਾਰ ਦੇ ਪੁੱਤਰ ਤੇ ਹੋਇਆ ਜਾਨਲੇਵਾ ਹਮਲਾ,ਇਲਾਕੇ ’ਚ ਫੈਲੀ ਦਹਿਸ਼ਤ

ਜਲੰਧਰ : ਮਹਾਨਗਰ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲਾਡੋਵਾਲੀ ‘ਚ ਅੱਜ ਇੱਕ ਵਿਦਿਆਰਥੀ ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ 2 ਪਰਿਵਾਰ ਵਲੋਂ ਮਿਲ ਕੇ ਜਤੀਨ ਪੁੱਤਰ ਸਤੀਸ਼ ਕੁਮਾਰ ਨਾਮ ਦੇ ਵਿਦਿਆਰਥੀ ਤੇ ਸਕੂਲ ਦੇ ਸਾਹਮਣੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਾਣਕਾਰੀ ਦਿੰਦੇ ਜਤੀਨ ਦੇ ਪਿਤਾ ਸਤੀਸ਼ ਕੁਮਾਰ ਜੋ ਪੱਤਰਕਾਰ ਹਨ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦ ਜਤੀਨ ਪੇਪਰ ਦੇ ਕੇ ਸਕੂਲ ਤੋਂ ਬਾਹਰ ਨਿਕਲਿਆ ਤਾਂ ਉੱਥੇ ਗਗਨ ਅਤੇ ਉਸਦੀ ਮਾਂ ਅਤੇ ਪਿਓ ਸ਼ਿੰਦਰ ਜੋ ਲੱਧੇਵਾਲੀ ਦੇ ਵਾਸੀ ਹਨ ਅਤੇ ਹੋਰ ਕਰੀਬੀ ਰਿਸ਼ਤੇਦਾਰ ਮਨਜੀਤ ਸਿੰਘ ਅਤੇ ਮਮਤਾ ਜੋ ਉੱਥੇ ਪਹਿਲਾਂ ਤੋ ਹੀ ਮੋਜੂਦ ਸਨ ਉਨ੍ਹਾਂ ਮਿਲ ਕੇ ਜਤੀਨ ਤੇ ਹਮਲਾ ਕੀਤਾ। ਇਸ ਮੋਕੇ ਜਤੀਨ ਜਦ ਅਪਣਾ ਬਚਾਅ ਕਰਨ ਲਈ ਸਕੂਲ ਦੇ ਅੰਦਰ ਚਲਾ ਗਿਆ ਤੇ ਉਨ੍ਹਾਂ ਉਥੇ ਜਾ ਕੇ ਉਸ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਕੂਲ ’ਚ ਮੌਜੂਦ ਬੱਚਿਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਰੋਕਿਆ ਗਿਆ ਪਰ ਉਨ੍ਹਾਂ ਵਲੋ ਕੁੱਝ ਬੱਚਿਆਂ ਨੂੰ ਧਕੇ ਮਾਰੇ ਗਏ। ਇਸ ਦੌਰਾਨ ਜਤੀਨ ਜੋ ਗੰਭੀਰ ਜਖਮੀ ਹੋ ਗਿਆ ਅਤੇ ਉਸ ਨੂੰ ਸਥਾਨਕ ਲੋਕਾਂ ਵਲੋਂ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਥਾਣਾ ਬਾਰਾਦਰੀ ਦੀ ਪੁਲਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 


Leave a Reply