Former councilor Manjit Singh Titu was shocked in Jalandhar
ਜਲੰਧਰ : ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿ ਬਸਤੀ ਸ਼ੇਖ ਤੋਂ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਦੀ ਵੱਡੀ ਭੈਣਜੀ ਮਨਜੀਤ ਕੌਰ ਜਿਹੜੇ ਕਿ ਉਜਾਲਾ ਨਗਰ ਬਸਤੀ ਸ਼ੇਖ ਵਿੱਚ ਰਹਿੰਦੇ ਸਨ ਅਤੇ ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅੱਜ ਨਿੱਜੀ ਹਸਪਤਾਲ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਤੇ ਸਵੇਰੇ ਕਰੀਬਨ 7 ਵਜੇ ਉਹਨਾਂ ਨੂੰ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ। ਬੀਬੀ ਮਨਜੀਤ ਕੌਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ|ਬੀਬੀ ਮਨਜੀਤ ਕੌਰ ਨੇ ਹਮੇਸ਼ਾ ਹੀ ਧਰਮ ਤੇ ਸਮਾਜ ਦੀ ਸੇਵਾ ਕੀਤੀ ਹੈ ਤੇ ਕਰੋਨਾ ਦੌਰ ਦੇ ਵਿੱਚ ਵੀ ਉਨ੍ਹਾ ਨੇ ਲੋੜਵੰਦਾ ਦੀ ਸੇਵਾ ਕੀਤੀ। ਉਨ੍ਹਾ ਨੂੰ ਲੋਕਾਂ ਦੀ ਸੇਵਾ ਕਰਨਾ ਬਹੁਤ ਚੰਗਾ ਲਗਦਾ ਸੀ ।ਬੀਬੀ ਜੀ ਉਜਾਲਾ ਨਗਰ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
ਇਸ ਮੌਕੇ ਮੈਬਰ ਪਾਰਲੀਮੈਟ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਸ.ਮਨਜੀਤ ਸਿੰਘ ਟੀਟੂ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾ ਦਾ ਸਾਰਾ ਪਰਿਵਾਰ ਉਨ੍ਹਾ ਦੇ ਨਾਲ ਖੜ੍ਹਾ ਹੈ। ਐਡਵੋਕੇਟ ਸੰਦੀਪ ਵਰਮਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
You Might Also Like