SHO ਕੋਠੀ ਚ ਲਿਆਇਆ ਕੁੜੀ , ਮੁਹੱਲਾ ਹੋਇਆ ਇਕੱਠਾ
Latest News Alerts
Choose News Alerts
ਹੁਸ਼ਿਆਰਪੁਰ ਦੇ ਬੁੱਲੋਵਾਲ ਥਾਣੇ ਦੇ ਐੱਸਐੱਚਓ ਨੂੰ ਦੇਰ ਰਾਤ ਕਮਰੇ ‘ਚ ਲੜਕੀ ਨਾਲ ਰੰਗੇ ਹੱਥੀਂ ਫੜਿਆ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਡੀਐਸਪੀ ਸੁਰਿੰਦਰ ਪਾਲ, ਡੀਐਸਪੀ ਕੁਲਵੰਤ ਸਿੰਘ ਅਤੇ ਡੀਐਸਪੀ ਬ੍ਰਿਜ ਮੋਹਨ, ਐਸਐਚਓ ਨਰਿੰਦਰ ਅਤੇ ਮਹਿਲਾ ਪੁਲੀਸ ਮੌਕੇ ’ਤੇ ਪਹੁੰਚ ਗਈ।
ਪੁਲੀਸ ਰਾਤ ਨੂੰ ਲੜਕੀ ਨੂੰ ਘਰੋਂ ਥਾਣੇ ਲੈ ਗਈ। ਕਰੀਬ ਅੱਧੇ ਘੰਟੇ ਬਾਅਦ ਐਸਐਚਓ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਐੱਸਐੱਚਓ ਅਕਸਰ ਕੁੜੀਆਂ ਨੂੰ ਕਮਰੇ ਵਿੱਚ ਲੈ ਕੇ ਆਉਂਦਾ ਹੈ। ਆਸ-ਪਾਸ ਦੇ ਲੋਕ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਸਨ।
ਮਕਾਨ ਮਾਲਕਣ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਹੀ ਐਸਐਚਓ ਖ਼ਿਲਾਫ਼ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ। ਇਹ ਅਕਸਰ ਨਵੀਆਂ ਕੁੜੀਆਂ ਨੂੰ ਕਮਰੇ ਵਿੱਚ ਲਿਆਉਂਦਾ ਹੈ ਅਤੇ ਦੁਰਵਿਵਹਾਰ ਕਰਦਾ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਜਦੋਂ ਉਨ੍ਹਾਂ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਐਸਐਚਓ ਨੇ ਉਨ੍ਹਾਂ ਨੂੰ ਝੂਠੇ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ।
[metaslider id=25498]