Skip to content

SSP ਸਵਰਨਦੀਪ ਸਿੰਘ ਨੇ ਜਲੰਧਰ ਦਿਹਾਤੀ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

SSP Swarandeep Singh held a meeting with Jalandhar rural police officers
SSP Swarandeep Singh held a meeting with Jalandhar rural police officers
Share Facebook X WhatsApp Telegram Email
View in ePaper
ਪੰਜਾਬ ਸਰਕਾਰ ਅਤੇ DGP ਪੰਜਾਬ ਵਲੋਂ ਡਰੱਗਜ਼, ਗੈਂਗਸਟਰ ਅਤੇ ਮਾਈਨਿੰਗ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਲੰਧਰ : ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 27.07.2022 ਨੂੰ ਮੀਟਿੰਗ ਹਾਲ ਦਫਤਰ ਸੀਨੀਅਰ ਪੁਲਿਸ ਕਪਤਾਨ ਵਿਖੇ ਸਮੂਹ ਜੀ.ਓਜ਼ . ਜਲੰਧਰ ( ਦਿਹਾਤੀ ) , ਮੁੱਖ ਅਫਸਰ ਥਾਣਾਜਾਤ , ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਸਪੈਸ਼ਲ ਕਰਾਇਮ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਵਲੋਂ ਡਰੱਗਜ਼ , ਗੈਂਗਸਟਰ ਅਤੇ ਮਾਈਨਿੰਗ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀਆ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। [metaslider id=25498] ਇਸ ਤੋਂ ਇਲਾਵਾ ਹਦਾਇਤ ਕੀਤੀ ਗਈ ਕਿ ਐਨ.ਡੀ.ਪੀ.ਸੀ ਐਕਟ ਦਾ ਧੰਦਾ ਕਰਨ ਵਾਲੇ ਡਰੱਗ ਸਮੱਗਲਰਾਂ / ਪੈਡਲਰਾਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਰਵਾਈ ਕਰਦੇ ਹੋਏ ਐਨ.ਡੀ.ਪੀ.ਐਸ. ਐਕਟ ਤਹਿਤ ਵੱਧ ਤੋ ਵੱਧ ਡਰੱਗਜ਼ ਦੀ ਬ੍ਰਾਮਦਗੀ ਕੀਤੀ ਜਾਵੇ । ਐਨ.ਡੀ.ਪੀ.ਐਸ. ਐਕਟ ਦੇ ਦੋਸ਼ੀ ਭਗੋੜਿਆਂ ਨੂੰ ਗ੍ਰਿਫਤਾਰ ਕਰਨ ਲਈ ਠੋਸ ਉਪਰਾਲੇ ਕਰਕੇ ਗ੍ਰਿਫਤਾਰ ਕੀਤਾ ਜਾਵੇ । ਹਰੇਕ ਥਾਣੇ ਵਿੱਚ ਸ਼ਿਫਟਿੰਗ ਨਾਕਾਬੰਦੀ ਅਤੇ ਗਸ਼ਤਾਂ ਕਰਵਾਈਆਂ ਜਾਣ । ਪਬਲਿਕ ਨਾਲ ਵਧੀਆ ਵਤੀਰਾ ਅਪਣਾਇਆ ਜਾਵੇ ।   [metaslider id=25331]