Skip to content

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਜਲੰਧਰ ਵਿਖੇ ਕਿਰਦਾਰ ਏ ਦਸਤਾਰ ਗੁਰਮਤਿ ਕੈਂਪ ਲਗਾਇਆ ਗਿਆ

Kirdar A Dastar Gurmat Camp was organized at Gurdwara Sri Guru Singh Sabha, Preet Nagar, Sodhal Road, Jalandhar
Kirdar A Dastar Gurmat Camp was organized at Gurdwara Sri Guru Singh Sabha, Preet Nagar, Sodhal Road, Jalandhar
Share Facebook X WhatsApp Telegram Email
View in ePaper
[metaslider id=9199] ਜਲੰਧਰ : ਮਿਤੀ 16 ਅਪ੍ਰੈਲ 2022 ਤੋਂ 30 ਅਪ੍ਰੈਲ 2022 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਜਲੰਧਰ ਵਿਖੇ ਕਿਰਦਾਰ ਏ ਦਸਤਾਰ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਮਤਿ ਵਿੱਦਿਆ ਅਤੇ ਦਸਤਾਰ ਸਿਖਲਾਈ ਦਿੱਤੀ ਗਈ। ਸਹੀਦ ਭਾਈ ਹਰੀ ਸਿੰਘ ਨਲੂਆ ਜੀ ਦੇ ਸ਼ਹੀਦੀ ਦਿਹਾੜੇ ਤੇ ਮਿਤੀ 30 ਅਪ੍ਰੈਲ 2022 ਨੂੰ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਦਸਤਾਰ ਮੁਕਾਬਲਾ ਕਰਵਾਇਆ ਗਿਆ ਅਤੇ ਸ਼ਾਮ 7.30 ਵਜੇ ਤੋਂ ਰਾਤ 10 ਵਜੇ ਤੱਕ ਗੁਰਮਤਿ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕੀਤਾ ਗਿਆ ਜਿਸ ਵਿੱਚ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਜੀ ,ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਹਜੂਰੀ ਰਾਗੀ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਰਜ਼ਾਦਾ ਜੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਇਸ ਮੌਕੇ ਬੱਚਿਆਂ ਨੇ ਵੀ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ। ਭਾਗ ਲੈਣ ਵਾਲੇ ਬੱਚਿਆਂ ਨੂੰ ਦਸਤਾਰਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ । ਇਹ ਸਮਾਗਮ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ, ਗੁਰੂ ਸਹਾਇ ਸੇਵਕ ਸਭਾ, ਅਤੇ ਬਾਬਾ ਫਤਿਹ ਸਿੰਘ ਜੀ ਗਤਕਾ ਅਖਾੜਾ ਵੱਲੋਂ ਕਰਵਾਇਆ ਗਿਆ। ਇਸ ਮੌਕੇ ਭਾਈ ਦਲਬੀਰ ਸਿੰਘ ਜੀ , ਭਾਈ ਕੰਵਲਜੀਤ ਸਿੰਘ ਜੀ, ਭਾਈ ਬਲਵਿੰਦਰ ਸਿੰਘ ਖਾਲਸਾ ਜੀ, ਭਾਈ ਗੁਰਜਿੰਦਰ ਸਿੰਘ ਜੀ, ਭਾਈ ਪਪੇਂਦਰ ਸਿੰਘ ਜੀ, ਭਾਈ ਤੇਜਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ,ਭਾਈ ਕਮਲਜੀਤ ਸਿੰਘ , ਭਾਈ ਜਸਕਰਨ ਸਿੰਘ ਜੀ ਅਤੇ ਹੋਰ ਸਾਥੀ ਮੌਜੂਦ ਸਨ। [metaslider id=9106]