Latest news
भूत भगाने के बहाने NRI युवती से होटल के कमरे में अश्लील हरकत गजनी फेम एक्टर प्रदीप रावत का 74 साल की उम्र में निधन जालंधर में एक्साइज विभाग की टीम पर फायरिंग: मचा हड़कंप पंजाब में एसआईआर प्रक्रिया हुई पूरी : 20.66 लाख मतदाता होंगे सूची से बाहर पंजाब के गवर्नर गुलाब चंद कटारिया व सीएम मान को बम से उड़ाने की मिली धमकी, मचा हड़कंप जालंधर में अब ट्रैफिक लाइट खुद तय करेगी सिगनल्स की टाइमिंग , 42 चौक होंगे स्मार्ट जालंधर के देवी तालाब मंदिर में दो गुट हो गए आमने-सामने, पत्थरबाजी से मची भगदड़ फरीदाबाद में PNB बैंक के लॉकर से 25 लाख के जेवरात हुए गायब , पुलिस ने केस किया दर्ज जालंधर में स्पा सेंटर की आड़ में चल रहा था जिस्मफरोशी का धंधा, पुलिस ने की रेड , तीन युवतियां और युव... जम्मू-कश्मीर के कुलगाम में आतंकवादियों ने बाहरी राज्यों के मज़दूरों पर चलाई गोलीयां

India Living News

Hot News
You are currently viewing ਰਿਪੋਰਟਸ ਐਸੋਸੀਏਸ਼ਨ ਰਜਿ.ਪੰਜਾਬ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵਿੱਢੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ
Reporters Association Reg. Punjab announces full support to the struggle of Chandigarh Punjab Journalists Association

ਰਿਪੋਰਟਸ ਐਸੋਸੀਏਸ਼ਨ ਰਜਿ.ਪੰਜਾਬ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵਿੱਢੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ

ਜਲੰਧਰ / ਬਿਉਰੋ : ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਨਾਲ ਅਪਣਾਈ ਜਾ ਰਹੀ ਭੇਦਭਾਵ ਪੂਰਨ ਦੋਗਲੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਦਿੱਤੀ ਗਈ ਚੇਤਾਵਨੀ ਦਾ ਸੁਆਗਤ ਕਰਦੇ ਹੋਏ ਰਿਪੋਰਟਸ ਐਸੋਸੀਏਸ਼ਨ ਰਜਿ.ਪੰਜਾਬ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ ਤੇ ਸਮੂਹ ਮੈਂਬਰਾਂ ਨੇ ਇਸ ਸੰਘਰਸ਼ ਵਿਚ ਪੱਤਰਕਾਰ ਭਾਈਚਾਰੇ ਦੇ ਹੱਕਾਂ ਲਈ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਸਤਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਦੇ ਕੁਝ ਜਿਲਿਆਂ ਦੇ ਡੀਪੀਆਰਓ ਵਲੋਂ ਵੈੱਬ ਪੋਰਟਲਾਂ/ਵੈੱਬ ਚੈਨਲਾਂ ਦੇ ਸਮੂਹ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਹ ਪ੍ਰੈਸ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਹੈ ਜਿਸ ਨੂੰ ਰਿਪੋਰਟਸ ਐਸੋਸੀਏਸ਼ਨ ਪੰਜਾਬ ਕਿਸੇ ਹਾਲਤ ਚ ਬਰਦਾਸ਼ਤ ਨਹੀਂ ਕਰੇਗੀ ਅਤੇ 27 ਜੂਨ ਦੇ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ ਚ ਸ਼ਾਮਲ ਹੋਵਾਂਗੇ .

ਉਨ੍ਹਾਂ ਕਿਹਾ ਕਿ ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਪੀਲੇ ਕਾਰਡ ਨੂੰ ਲੈ ਕੇ ਕੀਤੇ ਜਾ ਰਹੇ ਵਿਤਕਰੇ ਵਿੱਢੇ ਗਏ ਸੰਘਰਸ਼ ਦਾ ਰਿਪੋਰਟਸ ਐਸੋਸੀਏਸ਼ਨ ਪੂਰਾ ਸਮਰਥਨ ਕਰਦੀ ਹੈ। ਇਸ ਮੌਕੇ ਵਿਪਨ ਸੋਨੀ ਡੇਰਾ ਬਾਬਾ ਨਾਨਕ ਚੇਅਰਮੈਨ ਪੰਜਾਬ ,ਜਨਰਲ ਸਕੱਤਰ ਪੰਜਾਬ ਰਣਦੀਪ ਕੁਮਾਰ ਸਿੱਧੂ ਜਲੰਧਰ, ਸੁਧੀਰ ਸ਼ਰਮਾ ਨੰਗਲ ਟਾਊਨਸ਼ਿਪ ਉੱਪ ਚੇਅਰਮੈਨ ਪੰਜਾਬ ,ਰਣਜੀਤ ਸਿੰਘ ਕੰਗ ਰਈਆ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਲਖਵਿੰਦਰ ਲੱਕੀ ਕਿਸਨਗੜ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਇਕਬਾਲ ਮਹੇ ਆਦਮਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਕਮਲਜੀਤ ਕੌਰ ਮੁਕੇਰੀਆਂ ਲੇਡੀ ਵਿੰਗ ਚੇਅਰਪਰਸ਼ਨ ਪੰਜਾਬ ,ਸਿਮਰਨ ਸ਼ਰਮਾ ਜਲੰਧਰ ਲੇਡੀ ਵਿੰਗ ਉੱਪ ਚੇਅਰਪਰਸ਼ਨ ਪੰਜਾਬ, ਮਨਜੀਤ ਕੌਰ ਆਦਮਪੁਰ ਲੇਡੀ ਵਿੰਗ ਜਨਰਲ ਸੈਕਟਰੀ ਪੰਜਾਬ,ਰਜਵਿੰਦਰ ਕੌਰ ਲੇਡੀ ਵਿੰਗ ਸੈਕਟਰੀ ਪੰਜਾਬ,ਮਮਤਾ ਮੈਡਮ ਜੁਆਇੰਟ ਸੈਕਟਰੀ ਲੇਡੀ ਵਿੰਗ ਪੰਜਾਬ,ਪਰਮਿੰਦਰ ਕੌਰ ਜਲੰਧਰ ਮੁੱਖ ਸਲਾਹਕਾਰ ਲੇਡੀ ਵਿੰਗ ਪੰਜਾਬ ਪੰਜਾਬ,ਟੋਨੀ ਸ਼ਰਮਾ ਸੀਨੀਅਰ ਮੈਂਬਰ ਪੰਜਾਬ,ਵਿਜੈ ਸ਼ਰਮਾ ਗੁਰਦਾਸਪੁਰ ਸੈਕਟਰੀ ਪੰਜਾਬ ਤੇ ਹੋਰ ਮੈਂਬਰ ਹਾਜਿਰ ਸਨ।


Leave a Reply