Latest news
Google Play Store पर असली और फेक सरकारी ऐप्स को कैसे पहचाने ? चंडीगढ़ में पीजीआई के पास मेडिकल स्टोर पर ताबड़तोड़ गोलियां चली जरूरी खबर : अब बिना पंजीकृत मोबाइल नंबर OTP के नहीं बनेगा वाहन का प्रदूषण सर्टिफिकेट जालंधर में किशनपुरा चौक के पास कपडे के शोरूम पर फायरिंग मणिकर्ण में पार्वती नदी किनारे फोटो खिंचवाते बहे पंजाब के 3 पर्यटक, मुश्किल से किया किया रेस्क्यू जालंधर में ट्रक की टक्कर से स्कूटी सवार महिला की हुई मौत, पति गंभीर घायल महंगाई का झटका : फिर बढ़े घरेलू LPG सिलेंडर के दाम जंतर-मंतर पर छात्रों का जोरदार प्रदर्शन : कॉकरोच जनता पार्टी के संस्थापक अभिजीत दिपके और सामाजिक कार... दुखद समाचार : माँ देवी राज रानी जी, राजेश्वरी धाम देवी राज रानी वैष्णो मंदिर की संस्थापक हुए ब्रह्मल... मोहाली में प्रेमी ने ऑफिस में घुसकर युवती की चाकू से गोदकर की हत्या

India Living News

Hot News
You are currently viewing ਨਿਤੁਸ਼ ਚੱਢਾ ਨੇ ਜਿੱਤਿਆ ਪੈਰਿਸ ਬਰੈਸਟ ਪੈਰਿਸ ਮੈਡਲ- ਵਿਦੇਸ਼ਾਂ ਵਿਚ ਵੀ ਜਲੰਧਰ ਦਾ ਨਾਮ ਚਮਕਾਇਆ
Nitush Chadha won the Paris Brest Paris Medal - Jalandhar's name shined abroad

ਨਿਤੁਸ਼ ਚੱਢਾ ਨੇ ਜਿੱਤਿਆ ਪੈਰਿਸ ਬਰੈਸਟ ਪੈਰਿਸ ਮੈਡਲ- ਵਿਦੇਸ਼ਾਂ ਵਿਚ ਵੀ ਜਲੰਧਰ ਦਾ ਨਾਮ ਚਮਕਾਇਆ

ਜਲੰਧਰ : ਕਿਸੇ ਚੀਜ਼ ਦਾ ਸ਼ੋਂਕ ਇਨਸਾਨ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਤੇ ਉਸ ਕੋਨੋਂ ਬਹੁਤ ਕੁਝ ਕਰਵਾ ਲੈਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਇਕ ਉੱਦਮੀ ਦੀ ਜੋ ਕਿ ਇਕ ਫੁੱਟਵੀਅਰ ਇੰਡਸਟਰੀ ਵਿਚ ਬਹੁਤ ਨਾਮ ਕਮਾ ਚੁਕਾ ਹੈ ਤੇ ਇਕ ਸਫਲ ਬਿਜਨੇਸਮੈਨ ਹੈ। 2020 ਵਿਚ ਨਿਤੁਸ਼ ਚੱਢਾ (42) ਸਾਈਕਲ ਚਲਾਉਣਾ ਸ਼ੁਰੂ ਕੀਤਾ ਤੇ ਕਦੋ ਇਹ ਉਸਦਾ ਸ਼ੋਂਕ ਬਣ ਗਿਆ ਪਤਾ ਹੀ ਨਹੀਂ ਚਲਿਆ। ਨਿਤੁਸ਼ ਨੇ ਪਹਿਲੀ ਵਾਰ 62 ਘੰਟਿਆਂ ਵਿਚ 1000 ਕਿੱਲੋਮੀਟਰ ਦਾ ਸਫਰ ਤਹਿ ਕੀਤਾ ਤੇ ਫਿਰ ਉਨ੍ਹਾਂ ਨੂੰ ਲਗਿਆ ਉਨ੍ਹਾਂ ਨੂੰ ਕੋਚਿੰਗ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਨੇ ਸੁਨੀਲ ਸ਼ਰਮਾ (BOSTIN QUALIFIED ) ਤੋ ਕੋਚਿੰਗ ਲੈਣੀ ਸ਼ੁਰੂ ਕਰ ਦਿਤੀ ਤੇ ਗਗਨ ਕੁਮਾਰ (IRON MAN WINNER) ਨੇ ਉਨ੍ਹਾਂ ਨੂੰ ਬਹੁਤ ਉਤਸ਼ਾਹਿਤ ਕੀਤਾ। ਜਦੋ ਨੀਤੀਸ਼ ਨੂੰ ਪਤਾ ਚੱਲਿਆ ਕਿ ਪੈਰਿਸ ਵਿਚ ਵੀ ਕੋਈ ਸਾਈਕਲਿੰਗ ਦਾ ਕੰਪਿਸ਼ਨ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਪੈਰਿਸ ਬਰੈਸਟ ਪੈਰਿਸ ਇੰਟਰਨੈਸ਼ਨਲ ਸਾਈਕਲਿੰਗ ਰੇਸ ਵਿਚ ਹਿਸਾ ਲੈਣ ਲਈ ਅਪਲਾਈ ਕਰ ਦਿਤਾ। ਉਨ੍ਹਾਂ ਨੇ 80 ਘੰਟੇ ਦਿਨ ਰਾਤ ਸਾਈਕਲ ਚਲਾ ਕੇ 1219 ਕਿਲੋਮੀਟਰ ਦਾ ਸਫਰ ਤਹਿ ਕੀਤਾ ਤੇ ਇਥੇ ਇਹ ਦੱਸਣਯੋਗ ਹੈ ਕਿ ਇਸ ਕੰਪੀਟੀਸ਼ਨ ਵਿਚ ਹਿੱਸਾ ਲੈਣ ਲਈ SR 200,300,400,600 ਕਲੀਅਰ ਕਰਨੀ ਜ਼ਰੂਰੀ ਹੁੰਦੀ ਹੈ ਤੇ ਨਿਤੁਸ਼ ਪਹਿਲਾ ਹੀ ਇਸ ਨੂੰ ਕਲੀਅਰ ਕਰ ਚੁਕਾ ਸੀ ਤੇ ਇਸ 1219 ਕਿਲੋਮੀਟਰ ਦੇ ਕੰਪੀਟੀਸ਼ਨ ਵਿਚ 12000 ਮੀਟਰ ਬਹੁਤ ਚੜਾਈ ਵਾਲੇ ਸਨ। ਨਿਤੁਸ਼ ਹੁਣ ਤਕ 22000 ਕਿਲੋਮੀਟਰ ਸਾਈਕਲ ਚਲਾ ਚੁਕੇ ਹਨ ।

ਨਿਤੁਸ਼ ਨੇ ਪੂਰੇ ਭਾਰਤ ਦੇ ਭਾਗੀਦਾਰਾਂ ਵਿੱਚੋ 19ਵਾਂ ਸਥਾਨ ਹਾਸਲ ਕੀਤਾ ਤੇ ਪੰਜਾਬ ਵਿੱਚੋ ਪਹਿਲੇ ਸਥਾਨ ਤੇ ਰਹੇ ਨਿਤੁਸ਼ ਦੇ ਨਾਲ ਉਨ੍ਹਾਂ ਦੀ ਸਹਿਯੋਗੀ ਟੀਮ SRT CLUB, HAWK RIDERS, KNIGHT RIDERS,JALANDHAR RUNNING CLUB ਨੇ ਵੀ ਉਨ੍ਹਾਂ ਦੇ ਨਾਲ ਪੂਰਾ ਸਾਥ ਦਿੱਤਾ ਹੈ ।

ਨਿਤੁਸ਼ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਵਿਚ ਉਸਦੇ ਪਿਤਾ ਜੀ ਵਿਨੋਦ ਚੱਢਾ , ਮਾਤਾ ਜੀ ਅਤੇ ਉਨ੍ਹਾਂ ਦੇ ਪਤਨੀ ਦੇ ਸਹਿਯੋਗ ਬਿਨਾ ਕੁੱਝ ਵੀ ਨਹੀਂ ਹਨ।

ਪੈਰਿਸ ਤੋਂ ਮੈਡਲ ਜਿੱਤ ਕੇ ਪਹੁੰਚਣ ਤੇ ਨਿਤੁਸ਼ ਚੱਢਾ ਦਾ ਸਵਾਗਤ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਢੋਲ ਵਜਾ ਕੇ ਗੁਰੂ ਤੇਗ਼ ਬਹਾਦਰ ਨਗਰ ਪ੍ਰਿਥਵੀ ਪਲਾਨੇਟ ਦੇ ਅੱਗੇ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਇਸ ਮੌਕੇ ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ ,ਸੁਖਜਿੰਦਰ ਸਿੰਘ ਅਲੱਗ, ਸੋਨੂ ਸਚਰ ,ਸਨੀ ਗੁਗਨਾਨੀ, ਗੁਰਸ਼ਰਨ ਸਿੰਘ,ਮਨੀ ਨਿਹੰਗ, ਪ੍ਰਿੰਸ ਨਿਹੰਗ ,ਅਮਿਤ ਗੋਸਵਾਮੀ,ਸੁਮੀਤ ਸੋਢੀ ,ਨਵਜੋਤ ਸਿੰਘ, ਹਰਪ੍ਰੀਤ ਸਿੰਘ ਹਨੀ, ਜੋਤੀ ਟੰਡਨ, ਲਾਲੀ,ਗੋਰੀ ਪਤੰਗਾ ਵਾਲੇ ਤੇ ਹੋਰ ਵੀ ਸਥਿਨਾ ਨੇ ਫੁੱਲਾਂ ਦਾ ਹਰ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ ਪ੍ਰਗਟਾਈ ।


Leave a Reply