Latest news
अवैध संबंध के शक में पति ने की क्रूरता , पत्नी के काटे दोनों हाथ वाल्मीकि संगठनों द्वारा पंजाब बंद के आह्वान का जालंधर में दिखा पूरा असर 27 जुलाई को पंजाब बंद का ऐलान, जानिए क्या-क्या रहेगा बंद चीन ने अंतरिक्ष में लांच किया हाईटैक AI निगरानी उपग्रह केंद्रीय मंत्री प्रह्लाद जोशी को मिला शिक्षा मंत्रालय का अतिरिक्त प्रभार Breaking News : शिक्षा मंत्री धर्मेंद्र प्रधान ने दिया इस्तीफा, CJP प्रदर्शन के बीच बड़ा फैसला बड़ी खबर : केंद्रीय मंत्री रवनीत बिट्टू ने कैबिनेट से इस्तीफा दिया लुधियाना की दमनप्रीत कौर की कनाडा में उसके लिव-इन पार्टनर ने गला घोंटकर की हत्या CJP Protest : सुप्रीम कोर्ट के वकील भी आये छात्रों के समर्थन में पंजाब पुलिस के ASI ने नहर में लगाई छलांग, घटना से पहले बनाया वीडियो

India Living News

Hot News
You are currently viewing ਜਲੰਧਰ ਪੁਲਿਸ ਵਲੋਂ CP ਕੰਪਲੈਕਸ ਅਤੇ ਬੱਸ ਸਟੈਂਡ ਵਿਖੇ ਚਲਾਇਆ ਗਿਆ ਮੋਕ ਡ੍ਰਿਲ ਅਤੇ ਸਰਚ ਅਭਿਆਨ
Mok Drill and Search operation by Jalandhar police on bus stand

ਜਲੰਧਰ ਪੁਲਿਸ ਵਲੋਂ CP ਕੰਪਲੈਕਸ ਅਤੇ ਬੱਸ ਸਟੈਂਡ ਵਿਖੇ ਚਲਾਇਆ ਗਿਆ ਮੋਕ ਡ੍ਰਿਲ ਅਤੇ ਸਰਚ ਅਭਿਆਨ

ਜਲੰਧਰ : ਅੱਜ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਐਸ ਭੂਪਤੀ ਆਈ ਪੀ ਐਸ, ਜੀ ਦੇ ਆਦੇਸ਼ਾਂ ਅਨੁਸਾਰ ਸ਼੍ਰੀ ਜਗਜੀਤ ਸਿੰਘ ਸਰੋਆ ਪੀ ਪੀ ਐਸ, ਏਡੀਸੀਪੀ ਹੈਡ ਕੁਆਟਰ ਜੀ ਦੇ ਬਣਾਏ ਹੋਏ ਪਲਾਨ ਮੁਤਾਬਕ ਸ੍ਰੀ ਮਨਵੀਰ ਸਿੰਘ ਬਾਜਵਾ ਪੀ ਪੀ ਐਸ,ਏਸੀਪੀ ਹੈਡ ਕੁਆਟਰ ਜੀ ਦੀ ਸੁਪਰਵੀਜ਼ਨ ਹੇਠ ਕਮਿਸ਼ਨਰੇਟ ਦੀ ਕਿੳ ਆਰ ਟੀ ਟੀਮਾਂ ਵੱਲੋਂ ਅੱਜ ਪੁਲਿਸ ਕਮਿਸ਼ਨਰ ਆਫ਼ਿਸ ਕੰਪਲੈਕਸ, ਬੱਸ ਸਟੈਂਡ ਜਲੰਧਰ ਸ਼ਹਿਰ ਵਿਖੇ ਮੋਕ ਡ੍ਰਿਲ ਅਤੇ ਸਰਚ ਅਭਿਆਨ ਚਲਾਇਆ ਗਿਆ।

ਇਸ ਦੌਰਾਨ ਜੰਮੂ ਕਸ਼ਮੀਰ ਅਤੇ ਬਾਹਰੀ ਰਾਜਾਂ ਤੋਂ ਆਉਣ ਜਾਣ ਵਾਲੀਆਂ ਬੱਸਾਂ ਦੀ ਅਚਨਚੇਤ ਅਤੇ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਗਈ। ਸਰਚ ਅਭਿਆਨ ਅਤੇ ਮੌਕ ਡ੍ਰਿਲ ਦਾ ਮੁੱਖ ਮੰਤਵ ਜ਼ਰੂਰਤ ਪੈਣ ਤੇ ਪੁਲੀਸ ਟੁਕੜੀਆਂ ਵੱਲੋਂ ਕਿਸ ਤਰ੍ਹਾਂ ਥੋੜੇ ਟਾਈਮ ਵਿੱਚ ਐਕਸ਼ਨ ਲੈਣਾ ਹੈ, ਦਾ ਅਭਿਆਸ ਕਰਨਾ ਅਤੇ ਸ਼ੱਕੀ ਪੁਰਸ਼ਾਂ, ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀਆਂ, ਚੋਰੀ, ਡਕੈਤੀ ਕਰਨ ਵਾਲੇ ਅਤੇ ਸਨੈਚਰਾਂ ਦੀ ਭਾਲ ਕਰਨਾ ਅਤੇ ਉਨ੍ਹਾਂ ਨੂੰ ਬਾਰ ਬਾਰ ਚੈਕ ਕਰਨਾ, ਭਗੌੜਿਆਂ ਨੂੰ ਗ੍ਰਿਫਤਾਰ ਕਰਨਾ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹੋ ਜਿਹੇ ਸਰਚ ਅਪ੍ਰੇਸ਼ਨ ਕਰਨ ਲਈ ਪੀਸੀਆਰ ਟੀਮ ਨੂੰ ਵੀ ਨਾਲ ਲੈ ਕੇ ਸਖਤੀ ਨਾਲ ਅੱਲਗ ਅੱਲਗ ਸਮੇਂ, ਅਲੱਗ ਅਲੱਗ ਦਿਨ ਅਤੇ ਬਦਲਵੇਂ ਸਥਾਨਾਂ ਪਰ ਜਾਰੀ ਰਹਿਣਗੇ। ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੀ ਪੁਲਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ।


Leave a Reply