Latest news
AAP पार्टी ने जालंधर नॉर्थ हलके में किया बड़ा बदलाव, दिनेश ढल्ल को हटाया , इस नेता को बनाया इंचार्ज चीन में भूकंप के तेज झटके , धूल के बड़े गुबार से दहले लोग ਪਟਿਆਲਾ ਦੇ ਚਹਿਲ ਪਿੰਡ ਦੀ ਮਾਧਵ ਫੈਕਟਰੀ ਪਾਰਕਿੰਗ ਤੋਂ ਸਕ੍ਰੈਪ ਨਾਲ ਭਰਿਆ ਟਰੱਕ ਗਾਇਬ: 3 ਦਿਨ ਬਾਅਦ ਵੀ ਪੁਲਿਸ ਦੇ ਹੱਥ... अवैध संबंध के शक में पति ने की क्रूरता , पत्नी के काटे दोनों हाथ वाल्मीकि संगठनों द्वारा पंजाब बंद के आह्वान का जालंधर में दिखा पूरा असर 27 जुलाई को पंजाब बंद का ऐलान, जानिए क्या-क्या रहेगा बंद चीन ने अंतरिक्ष में लांच किया हाईटैक AI निगरानी उपग्रह केंद्रीय मंत्री प्रह्लाद जोशी को मिला शिक्षा मंत्रालय का अतिरिक्त प्रभार Breaking News : शिक्षा मंत्री धर्मेंद्र प्रधान ने दिया इस्तीफा, CJP प्रदर्शन के बीच बड़ा फैसला बड़ी खबर : केंद्रीय मंत्री रवनीत बिट्टू ने कैबिनेट से इस्तीफा दिया

India Living News

Hot News
You are currently viewing ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ
Chakka Jam on August 9 supported by Private Bus Operators and Mini Bus Operators of Doaba

ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ

14 ਅਗਸਤ ਤਕ ਸਾਰੀਆਂ ਬੱਸਾਂ ਤੇ ਕਾਲੇ ਝੰਡੇ ਲਾਉਣ ਦਾ ਫ਼ੈਸਲਾ

ਜਲੰਧਰ (ਅਨੁਰਾਗ ) : ਪੰਜਾਬ ਮੋਟਰ ਯੂਨੀਅਨ ਵਲੋੰ ਸੂਬੇ ਵਿਚ 9 ਅਗਸਤ 2022 ਨੂੰ ਚੱਕਾ ਜਾਮ ਦੇ ਕੀਤੇ ਐਲਾਨ ਦੀ ਹਮਾਇਤ ਸਬੰਧੀ ਰਣਨੀਤੀ ਉਲੀਕਣ ਅਤੇ ਆਪਣੇ ਮਸਲੇ ਵਿਚਾਰਨ ਲਈ ਅੱਜ ਮਿਤੀ 6 ਅਗਸਤ 2022 ਨੂੰ ਜਲੰਧਰ ਦੇ ਬੱਸ ਸਟੈਂਡ ਤੇ ਸਥਿਤ ਮਿੰਨੀ ਬੱਸ ਐਸ਼ੋਸੀਏਸ਼ਨ ਦੇ ਦਫ਼ਤਰ ਵਿਚ ਦੋਆਬਾ ਦੇ ਸਾਰੇ ਨਿੱਜੀ ਬੱਸ ਅਪਰੇਟਰਾ ਅਤੇ ਮਿੰਨੀ ਅਪਰੇਟਰਾਂ ਦੀ ਇਕੱਤਰਤਾ ਹੋਈ।

ਪੰਜਾਬ ਮੋਟਰ ਯੂਨੀਅਨ ਵਲੋ ਸੰਦੀਪ ਸ਼ਰਮਾ ਨੇ ਮੀਟਿੰਗ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਮਾਲ ਸਕੇਲ ਬੱਸ ਅਪਰੇਟਰ ਆਫ ਪੰਜਾਬ ਦੇ ਬੁਲਾਰੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਚੱਲ ਰਹੇ ਇਸ ਆਜ਼ਾਦੀ ਪੰਦੜਵਾੜੇ ਦੌਰਾਨ ਬੱਸ ਅਪਰੇਟਰਾਂ ਦੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਕਰਨ ਦੇ ਮਜਬੂਰੀ ਵੱਸ ਹੀ ਸੰਘਰਸ਼ ਦੀ ਰੂਪ ਰੇਖਾ ਉਲੀਕਣੀ ਪਈ।ਉਨ੍ਹਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਬੱਸ ਅਪਰੇਟਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਛੇਤੀ ਖ਼ੁਦ ਆਪ ਮੀਟਿੰਗ ਕਰਨ।

ਕਿਰਾਏ ਵਿੱਚ ਵਾਧਾ ਕਰਨ,ਪਹਿਲੀ ਸਟੇਜ ਦਾ ਕਿਰਾਇਆ ਵੀਹ ਰੁਪਏ ਨਿਸ਼ਚਿਤ ਕਰਨ,ਮੋਟਰ ਵਹੀਕਲ ਟੈਕਸ ਜਮ੍ਹਾਂ ਕਰਵਾਉਣ ਲਈ ਕੋਡ ਲਾਉਣ ਦੀ ਪ੍ਰਕਿਰਿਆ ਦਾ ਹਲ ਲੱਭਣ,ਦਿਨ ਵਿੱਚ ਸਿਰਫ਼ ਇੱਕ ਵਾਰੀ ਹੀ ਬੱਸ ਅੱਡਾ ਫੀਸ ਨਿਸ਼ਚਿਤ ਕਰਨਾ,ਟਾਈਮ ਟੇਬਲ ਮੋਟਰ ਪਾਲਿਸੀ ਦੇ ਮੁਤਾਬਕ ਬਣਾਉਣੇ ਅਤੇ ਰਹਿੰਦੀਆਂ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ।ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ 14 ਅਗਸਤ ਤਕ ਸਾਰੀਆਂ ਬੱਸਾਂ ਤੇ ਕਾਲੇ ਝੰਡੇ ਲਾਉਣ ਦਾ ਫ਼ੈਸਲਾ ਵੀ ਲਿਆ ਗਿਆ।

ਉਪਰੋਕਤ ਅਤੇ ਹੋਰ ਰਹਿੰਦੀਆਂ ਮੰਗਾਂ ਹੱਲ ਕਰਵਾਉਣ ਲਈ ਇਸ ਮੌਕੇ ਹਾਜ਼ਿਰ ਸਮੂਹ ਬੱਸ ਅਪਰੇਟਰਾਂ ਵੱਲੋਂ ਪੰਜਾਬ ਮੋਟਰ ਯੂਨੀਅਨ ਦੇ 9 ਅਗਸਤ ਨੂੰ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਰਣਨੀਤੀ ਉਲੀਕੀ ਗਈ।ਹਰਦੀਪ ਸਿੰਘ ਸਿੱਧੂ,ਮੰਗਤ ਸਿੰਘ ਮੰਗੀ ਪ੍ਰਧਾਨ ਮਿੰਨੀ ਬੱਸ ਨਕੋਦਰ, ਅਮਨ ਨਾਗਰਾ ਪ੍ਰਧਾਨ ਮਿੰਨੀ ਬੱਸ ਜਲੰਧਰ, ਪ੍ਰਦੀਪ ਕੁਮਾਰ ਗੁਰਾਇਆ, ਦਲਜਿੰਦਰ ਸਿੰਘ,ਤਰਨਜੀਤ ਸਿੰਘ ਗੋਲਡਨ ਟੈਂਪਲ, ਜੰਗ ਬਹਾਦਰ ਸਿੰਘ ਪ੍ਰਧਾਨ ਮਿੰਨੀ ਬੱਸ ਫਗਵਾੜਾ,
ਦਲਜਿੰਦਰ ਸਿੰਘ ਮੱਲੀ ਕਪੂਰਥਲਾ,ਮੋਹਿਤ ਛਾਬੜਾ,ਸੰਤੋਖ ਸਿੰਘ ਬਟਾਲਾ,ਅਮਰੀਕ ਸਿੰਘ ਮੀਕਾ ਆਦਿ ਅਪਰੇਟਰ ਵੀ ਹਾਜ਼ਰ ਸਨ।

ਉਨ੍ਹਾਂ ਟਰਾਂਸਪੋਰਟ ਮਹਿਕਮੇ ਤੋਂ ਮੰਗ ਕਰਦਿਆਂ ਕਿਹਾ ਕਿ ਬੱਸ ਇੰਡਸਟਰੀ ਦੀਆਂ ਮੁੱਖ ਮੰਗਾਂ ਵਿਚ ਔਰਤਾਂ ਦੇ ਪੰਜਾਬ ਰੋਡਵੇਜ਼ ‘ਚ ਫਰੀ ਸਫਰ ਕਾਰਨ ਵਧੀਆ ਸਫ਼ਰ ਸਹੂਲਤਾਂ ਦੇਣ ਵਾਲੇ ਨਿੱਜੀ ਬੱਸ ਅਪਰੇਟਰਾਂ ਨੂੰ ਪੈ ਰਹੇ ਘਾਟੇ ਦਾ ਹੱਲ ਕੱਢਣ,ਮੋਟਰ ਵਹੀਕਲ ਟੈਕਸ ਇਕ ਰੁਪਿਆ ਪ੍ਰਤੀ ਕਿਲੋਮੀਟਰ ਕਰਨ, ਮੋਟਰ ਵਹੀਕਲ ਟੈਕਸ ਤੇ 10 ਪ੍ਰਤੀਸ਼ਤ ਸਰਚਾਰਜ ਖ਼ਤਮ ਕਰਨ,ਟੋਲ ਪਲਾਜ਼ਿਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਹਦਾਇਤਾਂ ਦੀ ਹੋ ਰਹੀ ਉਲੰਘਣਾ ਕਾਰਨ ਪੰਜਾਬ ਸਰਕਾਰ ਤੇ ਪ੍ਰਾਈਵੇਟਾਂ ਨੂੰ ਪੈ ਰਹੇ ਘਾਟੇ ਨੂੰ ਖਤਮ ਕਰਨ,

 


Leave a Reply