Skip to content

ਧਾਲੀਵਾਲ ਕਾਦੀਆਂ ਜਲੰਧਰ ਵਿਖੇ ਤਿੰਨ ਰੋਜ਼ਾ 'ਸਤਸੰਗ ਸਮਾਗਮ' ਸੰਪਨ -ਮਹਿੰਦਰ ਰਾਮ ਫੁੱਗਲਾਣਾ

Three-day 'Satsang Samagam ' held at Dhaliwal Qadian Jalandhar
Three-day 'Satsang Samagam ' held at Dhaliwal Qadian Jalandhar
Share Facebook X WhatsApp Telegram Email
View in ePaper
ਜਲੰਧਰ : ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਧਾਲੀਵਾਲ ਕਾਦੀਆਂ ਜ਼ਿਲ੍ਹਾ (ਜਲੰਧਰ ) ਵਿਖੇ ਦਿਵਯ ਜਯੋਤੀ ਜਾਗ੍ਤੀ ਸੰਸਥਾਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਤਿੰਨ ਦਿਨਾਂ(24 ਤੋਂ 26 ਮਾਰਚ 2023) ਸਤਿਸੰਗ ਸਮਾਗਮ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਗਿਆ। ਸੰਤਸੰਗ ਸਮਾਗਮ ਚ ਸੁਆਮੀ ਸ਼ੰਕਰਾਨੰਦ, ਸੁਆਮੀ ਪ੍ਰੇਮ ਜੀ, ਸੁਆਮੀ ਬਲਦੇਵ ,ਸੁਆਮੀ ਨਰੇਸ਼, ਸੁਆਮੀ ਹਰੀ ਸ਼ੰਕਰ, ਸਵਾਮੀ ਤਰੁਣ, ਸੁਆਮੀ ਜਸਪਾਲ ਨੇ ਪਰਵਚਨ ਤੇ ਕੀਰਤਨ ਕੀਤਾ। ਜਿਸ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਮੁੱਖੀਆਂ ,ਲੀਡਰਾਂ ਅਤੇ ਸੀਨੀਅਰ ਅਫ਼ਸਰ ਸਹਿਬਾਨਾਂ ਨੂੰ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ । ਇਸ ਮੌਕੇ ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਕਿਸ਼ੋਕ ਕੁਮਾਰ, ਸਾਬਕਾ ਐਮ ਐਲ ਏ ਕਰਤਾਰਪੁਰ ਸ. ਸੁਰਿੰਦਰ ਸਿੰਘ ਚੌਧਰੀ, ਮੌਜੂਦਾ ਐਮ ਐਲ ਏ ਕਰਤਾਰਪੁਰ ਸ. ਬਲਕਾਰ ਸਿੰਘ ਜੀ ਵੱਲੋਂ ਭਾਰਤ ਸਰੋਏ (ਸ਼ੈਂਕੀ), ਤਹਿਸੀਲਦਾਰ ਮਨੋਹਰ ਲਾਲ ਜੀ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਜੀ ਵੱਲੋਂ ਕਮਲ ਜੀ , ਐਨਆਰਆਈ ਬਲਦੇਵ ਰਾਜ ਰਾਣਾ ਹਾਜ਼ਰ ਸਨ ਅਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾ ਨਿਭਾਈ ਅਤੇ ਰਵੀ ਕੁਮਾਰ Asi ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਾਰੇ ਹੀ ਪਤਵੰਤਿਆਂ ਅਤੇ ਸਤਿਸੰਗ ਕਰ ਰਹੇ ਸੁਆਮੀਆਂ ਮਹਾਰਾਜ ਅਤੇ ਭੈਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਤਿਸੰਗ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਕਿਸੇ ਵੀ ਬੁਲਾਰੇ ਵੱਲੋਂ ਕਿਸੇ ਵੀ ਤਰੀਕੇ ਦੀ ਸਿਆਸੀ ਗੱਲਬਾਤ , ਭੇਦਭਾਵ ਜਾਂ ਜਾਤੀਵਾਦ ਦੀ ਗੱਲ ਨਹੀਂ ਕੀਤੀ ਗਈ ਸਿਰਫ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਉਚਾਰਣ ਕੀਤਾ ਗਿਆ । ਸਤਿਸੰਗ ਵਿਚ ਸ਼ਾਮਿਲ ਸਾਰੀਆਂ ਸੰਗਤਾਂ ਦਾ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਨਿਮਰਤਾ ਸਹਿਤ ਸਨਮਾਨ ਕੀਤਾ ਗਿਆ ਅਤੇ ਗੁਰੂ ਜੀ ਦੀ ਬਾਣੀ ਨਾਲ ਜੁੜਨ ਲਈ ਬੇਨਤੀ ਕੀਤੀ ਗਈ। ਸਤਿਸੰਗ ਵਿਚ ਸ਼ਾਮਿਲ ਸਾਰੀਆਂ ਸਮੂਹ ਸੰਗਤਾਂ ਨੇ ਗੁਰੂ ਦਾ ਅਤੁੱਟ ਲੰਗਰ ਛਕਿਆ । [metaslider id=25498]