Animal Protection Foundation ਸੰਸਥਾ ਨੇ ਅੱਗੇ ਆ ਕੇ ਕਰਵਾਇਆ ਬੱਚੀ ਦਾ ਇਲਾਜ਼ , ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ
Latest News Alerts
Choose News Alerts
ਪੰਜਾਬ ਪੁਲਿਸ ਦੇ ASI ਰਵੀ ਕੁਮਾਰ ਨੇ ਅੱਗੇ ਆ ਕੇ ਕੀਤੀ ਮੱਦਦ , ਇਨਸਾਨੀਅਤ ਦੀ ਪੇਸ਼ ਕੀਤੀ ਮਿਸਾਲ
ਜਲੰਧਰ : ਜਲੰਧਰ ਵਿਚ ਇਕ ਐਸਾ ਮਾਮਲਾ ਸਾਮਣੇ ਆਯਾ ਹੈ ਕੀ ਜਿਸਨੇ ਇਨਸਾਨੀਯਤ ਦੀ ਮਿਸਾਲ ਕਾਇਮ ਕੀਤੀ ਹੈ। ਮੈਡਮ ਜਸਵੰਤ ਕੌਰ ਨੇ ਦੱਸਿਆ ਕਿ ਉਸਨੇ ਇਕ ਦਿਨ ਦੇਖਿਆ ਕਿ ਉੰਨਾ ਦੇ ਗਵਾਂਢ ਚ ਰਹਿਣ ਵਾਲੇ ਉੰਨਾ ਦੇ ਗਵਾਂਢੀ ਆਪਣੀ ਬੱਚੀ ਜੂਲੀ ਨੂੰ ਰਿਕਸ਼ੇ ਤੇ ਲੈਕੇ ਜਾ ਰਹੇ ਸਨ , ਉਸ ਵੇਲੇ ਬੱਚੀ ਦੀ ਹਾਲਾਤ ਬਹੁਤ ਖ਼ਰਾਬ ਸੀ ਤੇ ਉਸਨੂੰ ਸਾਹ ਵੀ ਮੁਸ਼ਕਿਲ ਨਾਲ ਆ ਰਿਹਾ ਸੀ। ਜਸਵੰਤ ਕੌਰ ਨੇ ਜਦ ਪੁੱਛਿਆ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਹੌਸਪੀਟਲ ਲੈਕੇ ਜਾ ਰਹੇ ਨੇ ।
ਜਸਵੰਤ ਕੌਰ ਨੇ ਦੱਸਿਆ ਬੱਚੀ ਦਾ ਪਿਤਾ ਰਿਕਸ਼ਾ ਚਲਾਂਦਾ ਹੈ ਤੇ ਉਸਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ। ਅਗੇ ਦੱਸਿਆ ਬੱਚੀ ਕਰੀਬ ਪੰਜ ਮਹੀਨੇ ਪਹਿਲੇ ਆਪਣੇ ਪਿਤਾ ਦੇ ਰਿਕਸ਼ੇ ਤੋਂ ਡਿਗ ਗਯੀ ਸੀ ਤੇ ਉਸਦੀ ਰੀਡ ਦੀ ਹੱਡੀ ਚ ਸਟ ਲੱਗ ਗਯੀ ਸੀ। ਇਲਾਜ਼ ਨਾ ਕਰਵਾ ਸਕਣ ਕਾਰਣ ਉਸਦੀ ਹਾਲਤ ਵਿਗੜ ਗਯੀ ਸੀ ਤੇ ਬੱਚੀ ਮੰਝੇ ਤੇ ਹੀ ਰਹਿੰਦੀ ਸੀ , ਉਹ ਖੜੀ ਵੀ ਨੀ ਹੋ ਸਕਦੀ ਸੀ। ਜਸਵੰਤ ਕੌਰ ਨੇ ਦੱਸਿਆ ਜਦ ਊਨਾ ਨੂੰ ਪਤਾ ਲੱਗਿਆ ਕਿ ਬੱਚੀ ਦੀ ਹਾਲਤ ਬਹੁਤ ਖ਼ਰਾਬ ਹੋ ਗਯੀ ਹੈ ਤਾਂ ਉਸਨੇ google ਤੋਂ ਕਈ ਵੱਡੀਆਂ ਚੈਰੀਟੇਬਲ ਸੋਸਾਇਟਿਆਂ ਦੇ ਕਾਂਟੈਕਟ ਨੰਬਰ ਲੱਬ ਕੇ ਊਨਾ ਨਾਲ ਬੱਚੀ ਦੇ ਇਲਾਜ਼ ਵਾਸਤੇ ਗੱਲ ਕੀਤੀ। ਪਰ ਕੋਈ ਸੰਸਥਾ ਅੱਗੇ ਨਾ ਆਈ।
ਫੇਰ ਉਸਨੇ ਜਲੰਧਰ ਦੀ Animal Protection Foundation ਸੰਸਥਾ ਦੇ dr. ਯੁਵੀ ਸਿੰਘ ਤੇ ਮੈਡਮ ਜਸਪ੍ਰੀਤ ਨਾਲ ਇਸ ਬਾਰੇ ਗੱਲ ਕੀਤੀ। Animal Protection Foundation ਸੰਸਥਾ ਦੇ dr. ਯੁਵੀ ਸਿੰਘ ਨੇ ਦੱਸਿਆ ਪਹਿਲਾ ਤਾਂ ਉੰਨਾ ਨੇ ਕਿਹਾ ਕਿ ਅਸੀਂ ਤਾਂ Animals ਦੀ ਹੈਲਪ ਵਾਸਤੇ ਸੰਸਥਾ ਚਲਾ ਰਹੇ ਹਾਂ ਤਾਂ ਜਦ ਮੈਡਮ ਜਸਵੰਤ ਕੌਰ ਨੇ ਉੰਨਾ ਨੂੰ ਕਿਹਾ ਬੱਚੀ ਦੀ ਹਾਲਤ ਬਹੁਤ ਖ਼ਰਾਬ ਹੈ ਜੇ ਇਸਨੂੰ ਇਲਾਜ਼ ਨਾ ਮਿਲਿਆ ਤਾਂ ਇਸਦੀ ਜਾਨ ਨੂੰ ਵੀ ਖਤਰਾ ਹੈ। ਤਾਂ dr. ਯੁਵੀ ਸਿੰਘ ਨੇ ਬੱਚੀ ਦੇ ਇਲਾਜ਼ ਵਾਸਤੇ ਹਾਂ ਕਰ ਦਿਤੀ।
dr. ਯੁਵੀ ਸਿੰਘ ਨੇ ਦੱਸਿਆ ਪਹਿਲਾ ਬੱਚੀ ਨੂੰ ਸਿਵਲ ਹੌਸਪੀਟਲ ਲੈਕੇ ਗਏ ਸੀ ਪਰ ਸਿਵਲ ਹੌਸਪੀਟਲ ਨੇ ਕਿਹਾ ਬੱਚੀ ਦਾ ਇਲਾਜ਼ Private ਹੌਸਪੀਟਲ ਤੋਂ ਸੰਭਵ ਹੈ ਤੇ ਮਹਿੰਗਾ ਵੀ ਹੋਵੇਗਾ। ਤਾਂ dr. ਯੁਵੀ ਸਿੰਘ ਨੇ ਕਿਹਾ ਫੇਰ ਬੱਚੀ ਨੂੰ Private ਹੌਸਪੀਟਲ ਲੈਕੇ ਗਏ ਉਥੇ ਡਾਕਟਰ ਸਾਹਿਬਾਨ ਨੇ ਬੱਚੀ ਦੀ ਸਾਰੀ ਗੱਲ ਸੁਨਕੇ ਕਿਹਾ ਉਹ ਵੀ ਬੱਚੀ ਦਾ ਇਲਾਜ਼ ਕਾਫੀ ਸਸਤੇ ਚ ਕਰਨ ਗਏ ਤੇ ਆਪਣੀ ਫੀਸ ਵੀ ਨਹੀਂ ਲੈਣਗੇ। ਤੇ ਹੁਣ ਬੱਚੀ ਦਾ ਇਲਾਜ਼ ਹੋ ਗਯਾ ਹੈ। dr. ਯੁਵੀ ਸਿੰਘ ਨੇ ਆਪਣੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਤੇ ਹੈਲਪ ਲਈ ਅੱਗੇ ਆਏ ਸਾਰੇ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ। ਉਨਾਂ ਖਾਸ ਤੋਰ ਤੇ ਦੱਸਿਆ ਬੱਚੀ ਦੇ ਇਲਾਜ਼ ਵਿਚ ਪੰਜਾਬ ਪੁਲਿਸ ਦੇ ASI ਰਵੀ ਕੁਮਾਰ ਨੇ ਵੀ ਮਦਦ ਕੀਤੀ ਹੈ ਤੇ ਇਨਸਾਨੀਯਤ ਦੀ ਮਿਸਾਲ ਪੇਸ਼ ਕੀਤੀ ਹੈ। dr. ਯੁਵੀ ਸਿੰਘ ਨੇ ਦੱਸਿਆ ASI ਰਵੀ ਕੁਮਾਰ ਨੇ ਬੱਚੀ ਦੇ ਪਰਿਵਾਰ ਨੂੰ ਇਕ ਸਾਲ ਵਾਸਤੇ 1100 ਰੁਪਏ ਮਹੀਨੇ ਦੇ ਵੀ ਦੇਣ ਦਾ ਫੈਸਲਾ ਕੀਤਾ ਹੈ।