Latest news
VIRAL NEWS : 220 करोड़ रुपये खर्च कर कई सर्जरी कराकर युवक बना कुत्ता ? वायरल VIDEO की सच्चाई आई सामन... पंजाब के लुधियाना की बेटी की कनाडा में सड़क हादसे में माैत, कैदी को ले जा रही थीं रमनदीप जालंधर में दर्दनाक हादसा : तेज़ रफ़्तार स्विफ्ट कार कैंटर से भिड़ी, तीन युवकों की मौत अमृतसर के CP गुरप्रीत भुल्लर का तबादला, जानें किस अधिकारी को मिली जिम्मेदारी तमिलनाडु के मुख्यमंत्री विजय की पत्नी ने वापस लिया तलाक केस भारत ने अग्नि-4 बैलिस्टिक मिसाइल का सफल परीक्षण किया भूत भगाने के बहाने NRI युवती से होटल के कमरे में अश्लील हरकत गजनी फेम एक्टर प्रदीप रावत का 74 साल की उम्र में निधन जालंधर में एक्साइज विभाग की टीम पर फायरिंग: मचा हड़कंप पंजाब में एसआईआर प्रक्रिया हुई पूरी : 20.66 लाख मतदाता होंगे सूची से बाहर

India Living News

Hot News
You are currently viewing ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 2 ਦੋਸ਼ੀ ਗ੍ਰਿਫਤਾਰ
2 accused of car theft gang arrested

ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 2 ਦੋਸ਼ੀ ਗ੍ਰਿਫਤਾਰ

ਜਲੰਧਰ : ਮਾਨਯੋਗ ਸ. ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, ਵਧੀਕ ਡਿਪਟੀ ਕਮਿਸ਼ਨਰ ਇੰਨਵੈਸਟੀਗੇਸ਼ਨ, ਸ਼੍ਰੀ ਜਗਮੋਹਨ ਸਿੰਘ, PPS, ਡਿਪਟੀ ਕਮਿਸ਼ਨਰ ਪੁਲਿਸ-ਸਿਟੀ, ਸ੍ਰੀ ਬਲਵਿੰਦਰ ਸਿੰਘ ਰੰਧਾਵਾ, PPS, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ-1 ਜਲੰਧਰ, ਤੇ ਸ੍ਰੀ ਦਮਨਵੀਰ ਸਿੰਘ, PPS, ਏ.ਸੀ.ਪੀ ਨੋਰਥ ਜਲੰਧਰ ਦੀਆਂ ਹਦਾਇਤਾਂ ਅਨੁਸਾਰ SI ਕੁਲਦੀਪ ਸਿੰਘ, ਮੁੱਖ ਅਫਸਰ ਥਾਣਾ ਡਵੀਜਨ ਨੰ: 8 ਜਲੰਧਰ ਦੀ ਅਗਵਾਈ ਹੇਠ ਏ.ਐਸ.ਆਈ ਗੁਰਮੇਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਆਬਾ ਚੌਕ ਨਾਕਾਬੰਦੀ ਕੀਤੀ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਕੱਦਮਾ ਨੰ: 244/2022 ਵਿੱਚ ਜਿਸ ਦੋਸ਼ੀਆਂ ਵਲੋਂ ਗਡੀ ਮਾਰਕਾ ਟਾਟਾ 2007 ਜੋ ਅਮਨ ਨਗਰ ਤੋ ਚੋਰੀ ਕੀਤੀ ਗਈ ਸੀ, ਦੇ ਦੋਸ਼ੀ ਗੱਡੀ ਮਹਿੰਦਰ ਮੈਕਸ ਨੰਬਰੀ 1906-19385 ਰੰਗ ਚਿੱਟਾ ਲਾਲ ਵਿੱਚ ਸਵਾਰ ਹੋ ਕੇ ਪਠਾਨਕੋਟ ਚੌਕ ਤੋਂ ਦੋਆਬਾ ਚੌਕ ਵੱਲ ਨੂੰ ਆ ਰਹੇ ਹਨ, ਜੇਕਰ ਇਨ੍ਹਾਂ ਪਾਸੋਂ ਪੁੱਛ ਗਿੱਛ ਕੀਤੀ ਜਾਵੇ ਤਾਂ ਉਕਤ ਗੱਡੀ ਜ਼ੋ ਅਮਨ ਨਗਰ ਤੋਂ ਚੋਰੀ ਹੋਈ ਸੀ ਬ੍ਰਾਮਦ ਹੋ ਸਕਦੀ ਹੈ।

ਜਿਸ ਤੇ ਏ.ਐਸ.ਆਈ ਗੁਰਮੇਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਮਹਿੰਦਰ ਮੈਕਸ ਨੂੰ ਰੋਕ ਕੇ ਇਸ ਨੂੰ ਚਲਾ ਰਹੇ ਵਿਅਕਤੀ ਦਾ ਨਾਮ ਪੁਛਿਆ ਜਿਸ ਨੇ ਆਪਣਾ ਨਾਮ ਹਰਪਾਲ ਲਾਲ ਉਰਫ ਬਲ ਪੁੱਤਰ ਰਤਨ ਲਾਲ ਵਾਸੀ ਮਕਾਨ ਨੰ: ਬੀ/9/437/6 ਸੰਤੋਖੁਪੁਰਾ ਜਲੰਧਰ ਤੇ ਦੂਜੇ ਨੇ ਆਪਣਾ ਨਾਮ ਵਿਜੇ ਪੁੱਤਰ ਬਾਬੂ ਰਾਮ ਵਾਸੀ ਮਕਾਨ ਨੰ: 23 ਵਿਨੈ ਨਗਰ ਜਲੰਧਰ ਦੱਸਿਆ। ਜਿਨ੍ਹਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਕਰਨ ਤੇ ਇਨ੍ਹਾਂ ਨੇ ਮੰਨਿਆ ਕਿ ਮਿਤੀ 03.10.2022 ਦੀ ਰਾਤ ਨੂੰ ਅਮਨ ਨਗਰ ਜਲੰਧਰ ਤੋਂ ਜੋ ਟਾਟਾ 207 ਨੰਬਰੀ P309-5-2005 ਉਨ੍ਹਾਂ ਵਲੋਂ ਚੋਰੀ ਕੀਤੀ ਗਈ ਸੀ। 

ਜੋ ਇਨ੍ਹਾਂ ਵਲੋਂ ਹੋਰ ਵੀ ਵੱਖ-2 ਥਾਵਾਂ ਜਿਵੇਂ ਹੁਸ਼ਿਆਰਪੁਰ, ਭੋਗਪੁਰ, ਗੁਰਾਇਆ, ਲੁਧਿਆਣਾ ਤੇ ਹੋਰ ਵੱਖ -2 ਥਾਵਾਂ ਤੋਂ ਕਰੀਬ 24 ਚੋਰੀ ਸ਼ੁਦਾ 24 ਗੋਡੀਆਂ ਚੋਰੀ ਕਰਨ ਬਾਰੇ ਮੰਨਿਆ ਹੈ ਕਿ ਚੋਰੀ ਸ਼ੁਦਾ ਗੱਡੀਆ ਨੂੰ ਵੱਖ-2 ਹਿੱਸਿਆ ਵਿਚ ਕਟ ਕੇ ਪ੍ਰਤਾਪਪੁਰਾ ਨੇੜੇ ਲਾਂਬੜਾ ਕਬਾੜੀਆ ਨੂੰ ਵੇਚ ਦਿੰਦੇ ਸੀ ਤੇ ਉਕਤ ਨੰਬਰੀ ਗੱਡੀ ਵੀ ਕਈ ਹੋਈ ਹਾਲਾਤ ਵਿਚ ਲਾਂਬੜਾ ਕਬੜੀਆ ਪਾਸ ਪਈ ਹੋਈ ਹੈ। ਜਿਸ ਤੇ ਪੁਲਿਸ ਪਾਰਟੀ ਵਲੋਂ ਦੋਸ਼ੀਆ ਤੇ ਸਮੇਤ ਮੁਦੱਈ ਨੂੰ ਮੌਕਾ ਪਰ ਲੈ ਕੇ ਗਏ ਜਿਥੇ ਕਬਾੜੀਆ ਦੇ ਗਡਾਉਣ ਵਿਚ ਉਕਤ ਨੰਬਰੀ ਗੱਡੀ ਦੇ ਵੱਖ-2 ਪਾਰਟਸ ਦੀ ਸ਼ਨਾਖ਼ਤ ਮੁਦੱਈ ਮੁਕੱਦਮਾ ਨੇ ਕੀਤੀ ਅਤੇ ਗੰਡੀ ਦੇ ਇੰਜਨ ਨੰਬਰ ਨੂੰ ਦੋਸ਼ੀਆਂ ਨੇ ਮਿਟਾ ਦਿੱਤਾ ਗਿਆ ਸੀ। ਪਰੰਤੂ ਮੁਦਈ ਵਲੋਂ ਦਿੱਤਾ ਚੈਸੀ ਨੰਬਰ ਮੇਲ ਖਾ ਗਿਆ ਹੈ।

ਜੋ ਦੋਸ਼ੀਆਂ ਨੂੰ ਉਕਤ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਸ਼ਹਿਰ ਵਿੱਚ ਹੋਰ ਹੋਈਆਂ ਚੋਰੀਆਂ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਣੀ ਹੈ।

 


Leave a Reply