Latest news
हरियाणा रोडवेज की AC और सुपर लग्जरी बसों में कर्मचारियों की फ्री यात्रा करने पर लगी रोक पंजाब में भारी बारिश और आंधी-तूफान का अलर्ट , 5 जुलाई से 8 जुलाई तक भारी बारिश का अलर्ट लुधियाना में प्रॉपर्टी डीलर की पत्नी मॉर्निंग वॉक कर रही तो अचानक बेकाबू कार ने रौंदा, हुई मौत रात में लोगों को डर क्यों महसूस होता है? जानिए इस पर साइंस क्या कहती है होटल के कमरे में मिली प्रेमी प्रेमिका की लाशें , दोनों शादीशुदा थे पंजाब सरकार की मावां-धीयां सत्कार योजना शुरू : महिलाओं के खातों में आए 3 महीने के पैसे सौ साल का सफर: विभाजन का दर्द झेला, ईमानदारी से कमाया नाम; जानिए 100 वर्षीय कुन्दन सिंह जी की लंबी उ... पत्रकारों की संस्था Digital Media Association (DMA) ने जालंधर के नए पुलिस कमिश्नर सतिंदर सिंह से की ... सड़क हादसा: डिवाइडर पार कर क्रेटा से भिड़ी बलेनो, एक ही परिवार के चार लोगों की मौत कासगंज में गिरा ट्रेनी एयरक्राफ्ट, महिला पायलट गंभीर घायल

India Living News

Hot News
You are currently viewing ਕਦੋਂ ਹੋਏਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ – ਟਿੰਕਾ/ਚੱਡਾ/ਚਾਵਲਾ
When will Gurdwara Shri Guru Singh Sabha (Regd.) Jalandhar Cantonment President be elected - Tinka / Chadda / Chawla

ਕਦੋਂ ਹੋਏਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ – ਟਿੰਕਾ/ਚੱਡਾ/ਚਾਵਲਾ

ਕਿਹਾ – ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਕਿਓਂ ਕਰ ਰਹੀ ਹੈ ਦੇਰੀ, ਇਹ ਇੱਕ ਬੜਾ ਵੱਡਾ ਸਵਾਲ

ਕਿਹਾ – ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਬਣਿਆ ਚਰਚਾ ਦਾ ਵਿਸ਼ਾ

ਜਲੰਧਰ :- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਕਦੋਂ ਹੋਏਗੀ ਅਤੇ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਦੇਰੀ ਕਿਓਂ ਕਰ ਰਹੀ ਹੈ , ਇਹ ਇੱਕ ਬੜਾ ਵੱਡਾ ਸਵਾਲ ਹੈ ਜੋਕਿ ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਂਟ ਨਿਵਾਸੀ ਅਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਸਾਂਝੇ ਤੌਰ ਤੇ ਕੀਤਾ।

ਬਲਜੀਤ ਸਿੰਘ ਟਿੰਕਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਚੱਡਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਛੱਡਿਆਂ ਤਕਰੀਬਨ 2 ਮਹੀਨੇ ਤੋਂ ਉਪਰ ਹੋ ਗਏ ਹਨ। ਪ੍ਰਧਾਨਗੀ ਛੱਡਣ ਵੇਲੇ ਸਾਬਕਾ ਪ੍ਰਧਾਨ ਵਲੋਂ 5 ਮੈਂਬਰੀ ਕਮੇਟੀ ਬਣਾ ਕੇ ਤਕਰੀਬਨ 4 ਲੱਖ ਰੁਪਏ, ਇੱਕ ਸੋਨੇ ਦਾ ਛੱਤਰ ਅਤੇ ਹੋਰ ਸਮਾਨ ਕਮੇਟੀ ਦੇ ਸਪੁਰਦ ਕੀਤਾ ਸੀ।

ਇਸ ਤੋਂ ਬਾਅਦ 5 ਮੈਂਬਰੀ ਕਮੇਟੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਨ ਲਈ ਵੋਟਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 265 ਦੇ ਕਰੀਬ ਗੁਰੂ ਘਰ ਦੇ ਪ੍ਰੇਮੀ ਸੱਜਣ ਗੁਰਦੁਆਰਾ ਸਾਹਿਬ ਦੇ ਮੈਂਬਰ ਬਣੇ ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਵੋਟਾਂ ਬਨਣ ਤੋਂ ਬਾਅਦ ਅੱਜ ਤੱਕ 5 ਮੈਂਬਰੀ ਕਮੇਟੀ ਵਲੋਂ ਨਵੇਂ ਪ੍ਰਧਾਨ ਦੀ ਚੋਣ ਲਈ ਕੋਈ ਐਲਾਨ ਨਹੀਂ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਇਸ ਦੌਰਾਨ 5 ਮੈਂਬਰੀ ਕਮੇਟੀ ਵਿਚੋਂ 2-3 ਮੈਂਬਰਾਂ ਨੇ ਆਪਣੇ ਅਸਤੀਫੇ ਤੱਕ ਦੇ ਦਿੱਤੇ, ਜਿਸਦੀ ਵਜ੍ਹਾ ਇਸ ਕਮੇਟੀ ਦੇ ਕੁੱਝ ਮੈਂਬਰਾਂ ਵਲੋਂ ਆਪਣੀ ਮਨਮਾਨੀ ਕਰਨਾ ਸੀ।

ਚਰਨਜੀਤ ਸਿੰਘ ਚੱਡਾ ਨੇ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਵਿਧਾਨ ਮੁਤਾਬਿਕ ਦੇਖਿਆ ਜਾਵੇ ਤਾਂ ਮੌਜੂਦਾ ਪ੍ਰਧਾਨ ਦੇ ਪ੍ਰਧਾਨਗੀ ਛੱਡਣ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਂਦਾ ਹੈ ਜੋ ਸਹੀ ਢੰਗ ਨਾਲ ਨਵੇਂ ਪ੍ਰਧਾਨ ਦੀ ਚੋਣ ਕਰਵਾਉਂਦਾ ਹੈ ਪਰ ਇਥੇ ਸੀਨੀਅਰ ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਨਾ ਬਣਾਉਂਦੇ ਹੋਏ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਤਾਂ ਜੋ ਕਿਸੇ ਦੇ ਮਨ ਵਿੱਚ ਕਿਸੇ ਤਰਾਂ ਦਾ ਕੋਈ ਸ਼ੱਕ ਨਾ ਰਹੇ। ਪਰ ਇਸ 5 ਮੈਂਬਰੀ ਦੇ ਕੁਝ ਮੈਂਬਰਾਂ ਵਲੋਂ ਮਨਮਾਨੀ ਕਰਨ ਦੇ ਕਾਰਣ ਇਸ ਕਮੇਟੀ ਦੇ 2-3 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਅਤੇ ਹੁਣ ਦੀ ਮੌਜੂਦਾ ਕਮੇਟੀ ਵਲੋਂ ਹੋਰ ਮੈਂਬਰ ਪਾ ਕੇ ਖਾਨਾਪੂਰਤੀ ਕਰ ਦਿੱਤੀ ਗਈ ਜੋਕਿ ਸਰਾਸਰ ਗਲਤ ਹੈ। ਪਰ ਹੁਣ ਇਹ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਕਿਓਂ ਦੇਰੀ ਕਰ ਰਹੀ ਹੈ, ਇਹ ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ।

ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਮੌਜੂਦਾ ਆਪੇ ਬਣੀ 5 ਮੈਂਬਰੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਆਪਣੀ ਮਰਜੀ ਨਾਲ ਕੰਮ ਕਰਵਾਏ ਜਾ ਰਹੇ ਹਨ ਜੋਕਿ ਵਿਧਾਨ ਦੇ ਉਲਟ ਅਤੇ ਸਰਾਸਰ ਗਲਤ ਹੈ ਜਦਕਿ 5 ਮੈਂਬਰੀ ਕਮੇਟੀ ਸਿਰਫ ਗੁਰੂਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਬਣਾਈ ਗਈ ਸੀ ਨਾ ਕਿ ਕਿਸੇ ਹੋਰ ਕੰਮ ਲਈ।

ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਮੌਜੂਦਾ 5 ਮੈਂਬਰੀ ਕਮੇਟੀ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਬੜੇ ਹੀ ਆਦਰ ਸਤਿਕਾਰ ਅਤੇ ਸੁਚੱਜੇ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਕਰਵਾਏ। ਜਿਸਨੂੰ ਵੀ ਗੁਰੂ ਮਹਾਰਾਜ ਆਪਣੇ ਘਰ ਦੀ ਸੇਵਾ ਬਖਸ਼ਿਸ਼ ਕਰਨਗੇ, ਉਹ ਆਪਣੀ ਨਵੀਂ ਕਮੇਟੀ ਨਾਲ ਗੁਰੂ ਘਰ ਦੀ ਬੇਹਤਰੀ ਲਈ ਕੰਮ ਕਰੇਗਾ ਕਿਓਂਕਿ ਸਾਰੇ ਕਾਰਜ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਕਰਵਾਉਣੇ ਨੇ, ਸਾਨੂੰ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ।

 


Leave a Reply