Latest news
सुखबीर बादल पर हमले के बाद अमृतसर में पूर्व जत्थेदार रघबीर सिंह के घर के बाहर फायरिंग पटियाला में पिटबुल डॉग के मालिक पर FIR : मकान देखने आए कपल पर किया था हमला पंजाब के पूर्व डिप्‍टी सीएम सुखबीर सिंह बादल पर नांदेड़ में जानलेवा हमला जालंधर में बड़ी वारदात : पत्नी और पिता का मर्डर कर आरोपी फरार स्वतंत्रता दिवस से पहले DGP गौरव यादव ने जिला पुलिस प्रमुखों को पेट्रोलिंग और निगरानी बढ़ाने का दिया... विजिलेंस ने 15 हजार रुपये रिश्वत लेते पटवारी को रंगे हाथ किया गिरफ्तार गोराया में पुल से नीचे गिरी क्रेटा कार, दो लोग घायल जालंधर में SIR प्रक्रिया के पहले चरण का डेटा जारी जालंधर के CP सतिंदर सिंह ने अधिकारियों के साथ की विशेष बैठक और जारी किए सख्त आदेश VIRAL NEWS : 220 करोड़ रुपये खर्च कर कई सर्जरी कराकर युवक बना कुत्ता ? वायरल VIDEO की सच्चाई आई सामन...

India Living News

Hot News
You are currently viewing ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਕਮਿਸ਼ਟਨਰੇਟ ਜਲੰਧਰ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨਾਲ ਕੀਤੀ ਗਈ ਵੈਲਫੇਅਰ ਮੀਟਿੰਗ
Welfare Meeting held by the Commissioner of Police Jalandhar with the officers / staff of Commissionerate Jalandhar

ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਕਮਿਸ਼ਟਨਰੇਟ ਜਲੰਧਰ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨਾਲ ਕੀਤੀ ਗਈ ਵੈਲਫੇਅਰ ਮੀਟਿੰਗ

ਜਲੰਧਰ : ਨੌਨਿਹਾਲ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਕਮਿਸ਼ਟਨਰੇਟ ਜਲੰਧਰ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨਾਲ ਵੈਲਫੇਅਰ ਮੀਟਿੰਗ ਕਰਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਦੁੱਖ ਤਕਲੀਫਾਂ ਅਤੇ ਵਿਭਾਗ ਨਾਲ ਸਬੰਧਿਤ ਜਰੂਰਤਾਂ ਦਾ ਜਲਦ ਹੱਲ ਕੀਤਾ ਜਾਵੇਗਾ ।

ਜੋ ਇਸ ਲੜੀ ਤਹਿਤ ਨੌਨਿਹਾਲ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਨੂੰ ਉਚੇਚੇ ਤੌਰ ‘ ਤੇ ਫੈਲਫੇਅਰ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਅਧਿਕਾਰੀਆਂ / ਕ੍ਰਮਚਾਰੀਆਂ ਵੱਲੋਂ ਆਪਣੀਆਂ ਦੁੱਖ ਤਕਲੀਫਾ/ਵਿਭਾਗ ਨਾਲ ਸਬੰਧਤ ਸਾਜੋ ਸਮਾਨ ਦੀ ਲੋੜ ਸਬੰਧੀ ਮੁੱਦਾ ਉਠਾਇਆ ਗਿਆ ਸੀ , ਇਹ ਮੁੱਦਾ ਮਾਨਯੋਗ ਵੀ.ਕੇ. ਭਾਵਰਾ , ਆਈ.ਪੀ.ਐਸ. , ਡਾਇਰੈਕਟਰ ਜਨਰਲ ਪੁਲਿਸ , ਪੰਜਾਬ , ਚੰਡੀਗੜ੍ਹ ਅਤੇ ਮਾਨਯੋਗ ਅਰਪਿਤ ਸ਼ੁਕਲਾ , ਆਈ.ਪੀ.ਐਸ. ਵਧੀਕ ਡਾਇਰੈਕਟਰ ਜਨਰਲ ਪੁਲਿਸ , ਵੈਲਫੇਅਰ , ਪੰਜਾਬ ਚੰਡੀਗੜ੍ਹ ਦੇ ਧਿਆਨ ਵਿੱਚ ਲਿਆਂਦਾ ਗਿਆ।

ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਵੱਲੋਂ ਪੁਲਿਸ ਅਧਿਕਾਰੀਆਂ / ਕ੍ਰਮਚਾਰੀਆਂ ਲਈ ਸਾਜੋ ਸਮਾਨ ਦੀ ਲੋੜ ਸਬੰਧੀ ਸਾਰੇ ਮੁੱਦਿਆਂ ਦਾ ਤੁਰੰਤ ਨਿਪਟਾਰਾ ਕਰਕੇ ਸਬੰਧਤ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ।

ਅੱਜ ਦੀ ਵੈਲਫੇਅਰ ਮੀਟਿੰਗ ਵਿੱਚ ਜਸਕਿਰਨਜੀਤ ਸਿੰਘ ਤੇਜਾ , PPS , ਡਿਪਟੀ ਕਮਿਸ਼ਨਰ ਪੁਲਿਸ , ਇੰਨਵੈਸਟੀਗੇਸ਼ਨ ਜਲੰਧਰ , ਵਤਸਲਾ ਗੁਪਤਾ IPS , ਵਧੀਕ ਡਿਪਟੀ ਕਮਿਸ਼ਨਰ ਪੁਲਿਸ , ਸਥਾਨਿਕ , ਸੁਹੇਲ ਮੀਰ IPS , ਵਧੀਕ ਡਿਪਟੀ ਕਮਿਸ਼ਨਰ ਪੁਲਿਸ -1 , ਜਲੰਧਰ , ਹਰਪਾਲ ਸਿੰਘ PPS , ਵਧੀਕ ਡਿਪਟੀ ਕਮਿਸ਼ਨਰ ਪੁਲਿਸ -2 ਅਤੇ ਸਮੂਹ ਕ੍ਰਮਚਾਰੀਆਂ ਵੱਲੋਂ ਇਸ ਉਪਰਾਲੇ ਲਈ ਮਾਨਯੋਗ ਡੀ.ਜੀ.ਪੀ. ਪੰਜਾਬ , ਮਾਨਯੋਗ ਏ.ਡੀ.ਜੀ.ਪੀ. ਵੈਲਫੇਅਰ , ਪੰਜਾਬ ਅਤੇ ਮਾਨਯੋਗ ਕਮਿਸ਼ਨਰ ਪੁਲਿਸ , ਜਲੰਧਰ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ।

 


Leave a Reply