
Supernatural Nagar Kirtan decorated by Gurdwara Charan Kanwal Sahib Patshahi Sixth Basti Sheikh
ਜਲੰਧਰ – ਧੰਨ-ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ ),ਬਸਤੀ ਸ਼ੇਖ ਦਰਵੇਸ਼ ਵਿੱਖੇ ਚਰਨ ਪਾਵਨ ਦਿਵਸ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵੱਲੋ ਅਤੇ ਸਮੂਹ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ ),ਬਸਤੀ ਸ਼ੇਖ ਤੋ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ, ਜਿਉਂ ਜਿਉਂ ਨਗਰ ਕੀਰਤਨ ਅੱਗੇ ਵਧਿਆ ਇਲਾਕੇ ਦੀਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ।
ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ-ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤਕ ਆਗੂਆਂ ਨੇਂ ਆਪਣੀਆਂ ਹਾਜਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਗਏ ਮਾਰਗ ਦਰਸ਼ਕ ’ਤੇ ਚੱਲਣ ਤੇ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਾਲੇ ਬਣਾਉਣ ਦੀ ਅਪੀਲ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।ਇਸ ਦੋਰਾਨ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਵਲੋ ਵੰਨ-ਸੁਵੰਨੇ ਲੰਗਰ ਵੀ ਲਗਾਏ ਤੇ ਇਸ ਮੌਕੇ ਗੋਰੀ ਪਤੰਗਾ ਵਾਲਾ ਅਤੇ ਨੀਰਜ ਮੱਕੜ ਵਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦਾ ਲੰਗਰ ਲਗਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਕਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ 13-13 ਹਟੀ ਵਲੋਂ ਬੱਚਿਆਂ ਦੇ ਜੱਥੇ ਨਾਲ ਸ਼ਿਰਕਤ ਕੀਤੀ ਗਈ ਅਤੇ ਗ੍ਰੀਨ ਐਵੀਨਿਉ ਦੀ ਸੁਖਮਨੀ ਸੇਵਾ ਸੋਸਾਇਟੀ ਵਲੋਂ ਸੰਗਤ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਈ । ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਤੋਂ ਆਰੰਭ


ਹੋ ਕੇ ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ, ਘਾਹ ਮੰਡੀ, ਕੋਟ ਮੁਹੱਲਾ, ਪੰਜਾਬ ਪਬਲਿਕ ਸਕੂਲ, ਗੁਰਦੁਆਰਾ ਨਿਹੰਗ ਸਿੰਘ ਸਭਾ, ਕਲਗੀਧਰ ਗੁਰਦਆਰੇ ਤੋਂ ਫਿਰ ਬਸਤੀ ਸ਼ੇਖ ਰੋਡ, ਵੱਡਾ ਬਾਜ਼ਾਰ ’ਚੋਂ ਲੰਘਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ,ਤਰਲੋਚਨ ਸਿੰਘ ਛਾਬੜਾ ,ਪਰਵਿੰਦਰ ਸਿੰਘ ਗੱਗੂ ,ਗੁਰਜੀਤ ਸਿੰਘ ਪੋਪਲੀ ,ਪਰਮਿੰਦਰਪਾਲ ਸਿੰਘ ਖਾਲਸਾ ,ਹਰਜੀਤ ਸਿੰਘ ਬਾਬਾ, ਸੰਤ ,ਜਗਜੀਤ ਸਿੰਘ , ਇੰਦਰਜੀਤ ਸਿੰਘ ਬੱਬਰ,ਦਵਿੰਦਰ ਸਿੰਘ ਅਲੱਗ,ਗੁਰਸ਼ਰਨ ਸਿੰਘ,ਲਾਲੀ,ਡਿਮਪਾ ,ਜੱਥੇਦਾਰ ਅਜੀਤ ਸਿੰਘ ਖਾਲਸਾ,ਵਰਿੰਦਰ ਸਿੰਘ ਮਝੈਲ,ਹਰਜੋਤ ਸਿੰਘ,ਗੁਰਮੀਤ ਸਿੰਘ,ਪਰਮਿੰਦਰ ਸਿੰਘ,ਦਿਲਬਾਗ ਸਿੰਘ,ਜਤਿੰਦਰਪਾਲ ਸਿੰਘ ਮਝੈਲ,ਬਲਦੇਵ ਸਿੰਘ, ਰਣਜੀਤ ਸਿੰਘ,ਸਾਬੀ,ਕੁਲਦੀਪ ਸਿੰਘ,ਲੱਕੀ ਸਿੰਘ, ਨਰਿੰਦਰ ਨੰਦਾ ਸ਼ਾਮਲ ਸਨ।
You Might Also Like