Latest news
खड़ी कार में बैठा था 25 साल का युवक, अचानक Airbag खुलने से गई जान पंजाब में मीटर रीडर्स की हड़ताल, घरेलू उपभोक्ताओं की बड़ी परेशानी मोहाली में GYM के अंदर वर्कआउट के दौरान युवक की गई जान , पत्नी भी थी साथ अब पासपोर्ट बनवाना हुआ महंगा, सरकार ने बढ़ाई फीस… जानें नई दरें पंजाब में 25 जून से शुरू होगा SIR, 24,453 बीएलओ घर-घर जाकर करेंगे सत्यापन जम्मू-कश्मीर : एक महीने तक बंद रहने के बाद फिर शुरू होगी गुलमर्ग गोंडोला सेवा 8 लोगों की हत्या करने वाले साइको किलर को पुलिस ने किया गिरफ्तार जालंधर वासियों के लिए खुशखबरी ! 112 करोड़ के ओवरब्रिज को मिली मंजूरी जालंधर में चावला मोबाइल शॉप पर फायरिंग , एक आरोपी को लोगों ने किया काबू न्यूयॉर्क घूमने गए परिवार के साथ बड़ा हादसा , 18 वर्षीय युवक की मौ'त

India Living News

Hot News
You are currently viewing ਥਾਣਾ ਫਿਲੌਰ ਦੀ ਪੁਲਿਸ ਨੇ ਚੋਰੀ ਦੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਮਾਨ ਕੀਤਾ ਬ੍ਰਾਮਦ
Police of Phillaur Police Station arrested 4 members of the theft gang and recovered the stolen goods

ਥਾਣਾ ਫਿਲੌਰ ਦੀ ਪੁਲਿਸ ਨੇ ਚੋਰੀ ਦੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਮਾਨ ਕੀਤਾ ਬ੍ਰਾਮਦ

ਜਲੰਧਰ : ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ , ਪੀ.ਪੀ.ਐਸ. ਪੁਲਿਸ ਕਪਤਾਨ, ( ਇੰਨਵੈਸਟੀਗੇਸ਼ਨ ) ਜਲੰਧਰ ( ਦਿਹਾਤੀ ) ਅਤੇ ਸ਼੍ਰੀ ਹਰਨੀਲ ਕੁਮਾਰ ਪੀ.ਪੀ.ਐਸ. ਉਪ – ਪੁਲਿਸ ਕਪਤਾਨ , ਸਬ – ਡਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ , ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ।

ਚੋਰਾ ਪਾਸੋਂ 30 ਟੂਟੀਆ , 12 ਕੁਨੇਕਸ਼ਨ ਪਾਈਪ , 20 ਫੁੱਟ ਤਾਰ , ( 02 ਚਾਬੀਆ , 01 ਪਾਨਾ , 01 ਪਲਾਸ , ਇਕ LCD , ਇੱਕ ਇੰਨਵਰਟਰ ਸਮੇਤ ਬੈਟਰਾ , ਇੱਕ ਡੀ.ਵੀ.ਆਰ. ਸਮੇਤ ਸਪਲਾਈ ਅਤੇ ਇੱਕ ਮੋਟਰਸਾਈਕਲ ਸਪਲੈਂਡਰ PB – 37 – H – 5316 ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ , ਸੀਨੀਅਰ ਕਪਤਾਨ ਪੁਲਿਸ , ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਏ.ਐਸ.ਆਈ ਜੈ ਗੋਪਾਲ ਨੇ ਅਰਸ਼ਦੀਪ ਉਰਫ ਢੀਮਰੀ ਪੁੱਤਰ ਜਸਵਿੰਦਰ ਸਿੰਘ , ਅਜੈ ਕੁਮਾਰ ਉਰਫ ਗੋਲ ਗੱਪਾ ਪੁੱਤਰ ਅਰਜੁਨ ਦਾਸ , ਮਨੋਹਰ ਲਾਲ ਉਰਫ ਕਾਲੂ ਪੁੱਤਰ ਸੁਪਿੰਦਰ ਦਾਸ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਨਗਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕੀਤਾ।

ਦੋਸ਼ੀਆ ਨੂੰ ਮਿਤੀ 17 / 18,04,2022 ਦੀ ਦਰਮਿਆਨੀ ਰਾਤ ਨੂੰ ਮੁਦਈ ਮੁਕੱਦਮਾ ਸ਼ਸ਼ੀ ਪਾਲ ਪੁੱਤਰ ਧਰਮਪਾਲ ਵਾਸੀ ਪਿੰਡ ਰਸੂਲਪੁਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਦੇ ਹਰਮਨ ਹੋਟਲ ਨੇੜੇ ਇੰਦਰਾ ਕਲੋਨੀ ਨਵਾ ਸ਼ਹਿਰ ਰੋਡ ਵਿੱਚ ਚੋਰੀ ਕੀਤੀ ਸੀ। ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 71 ਮਿਤੀ 18-04-2022 ਅਧ 457,380,411 ਭ : ਦ ਥਾਣਾ ਫਿਲੌਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ।

 


Leave a Reply