Latest news
मणिकर्ण में पार्वती नदी किनारे फोटो खिंचवाते बहे पंजाब के 3 पर्यटक, मुश्किल से किया किया रेस्क्यू जालंधर में ट्रक की टक्कर से स्कूटी सवार महिला की हुई मौत, पति गंभीर घायल महंगाई का झटका : फिर बढ़े घरेलू LPG सिलेंडर के दाम जंतर-मंतर पर छात्रों का जोरदार प्रदर्शन : कॉकरोच जनता पार्टी के संस्थापक अभिजीत दिपके और सामाजिक कार... दुखद समाचार : माँ देवी राज रानी जी, राजेश्वरी धाम देवी राज रानी वैष्णो मंदिर की संस्थापक हुए ब्रह्मल... मोहाली में प्रेमी ने ऑफिस में घुसकर युवती की चाकू से गोदकर की हत्या पंजाब में कार क्रॉसिंग को लेकर चली ताबड़तोड़ गोलियां, एक युवक की मौत पंजाब के 5 प्रसिद्ध मंदिरों को बम से उड़ाने की धमकी, सुरक्षा एजेंसिया जांच में जुटी पंजाब सरकार ने प्राइवेट स्कूलों की फीस बढ़ोतरी को लेकर लिया ये बड़ा फैसला जालंधर में बैडमिंटन खेलते समय व्यक्ति को आया हार्ट अटैक, इस तरह बची जान

India Living News

Hot News
You are currently viewing ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਮੁੜ ਦੋਬਾਰਾ ਮਿਲੇ
Jyoti Nooran and her husband Kunal Pasi met again

ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਮੁੜ ਦੋਬਾਰਾ ਮਿਲੇ

ਜਲੰਧਰ (13 ਅਗਸਤ ) : ਖ਼ਬਰ ਹੈ ਕੀ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਮੁੜ ਦੋਬਾਰਾ ਮਿਲ ਇਕੱਠੇ ਹੋ ਗਏ ਨੇ। ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਗਾਇਕਾ ਜੋਤੀ ਨੂਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਮੇਰਾ ਪਤੀ ਕੁਨਾਲ ਪਾਸੀ ਭੰਗ ਪੀਂਦਾ ਹੈ ਇਸ ਕਰਕੇ ਮੈਨੂੰ ਇਸ ਨਾਲ ਗੁੱਸਾ ਸੀ । ਇਸ ਮੌਕੇ ਜੋਤੀ ਨੂਰਾਂ ਦੇ ਨਾਲ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਵੀ ਹਾਜ਼ਰ ਸਨ। ਇਸ ਮੌਕੇ ਜਨਤਕ ਤੌਰ ਤੇ ਕੁਨਾਲ ਪਾਸੀ ਨੇ ਆਪਣੀ ਪਤਨੀ ਜੋਤੀ ਨੂਰਾਂ ਕੋਲੋਂ ਮਾਫੀ ਮੰਗੀ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਸਿੱਧ ਸੂਫ਼ੀ ਗਾਇਕ ਜੋਤੀ ਨੂਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਸੀ। ਜੋਤੀ ਨੂਰਾਂ ਨੇ ਉਸ ਦੇ ਦੋਸ਼ ਲਗਾਏ ਸਨ ਕਿ ਉਹ ਨਸ਼ਾ ਕਰਕੇ ਕੁੱਟਮਾਰ ਕਰਦਾ ਹੈ ਅਤੇ ਉਸਨੇ ਮੇਰਾ ਕਰੋੜਾਂ ਰੁਪਿਆ ਹੜੱਪ ਲਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਕਿਹਾ ਕੇ ਮੇਰੇ ਪਤੀ ਅਤੇ ਮੇਰੇ ਵਿਚ ਜੋ ਵੀ ਮਤਭੇਦ ਸਨ ਉਹ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਾਡੇ ਵਿਚਕਾਰ ਚੁਗਲੀਆਂ ਕਰਕੇ ਮਤਭੇਦ ਖੜ੍ਹੇ ਕਰ ਦਿੱਤੇ ਸਨ, ਹੁਣ ਸਾਡੇ ਵਿਚਕਾਰ ਸਾਰੇ ਮਤਭੇਦ ਖਤਮ ਹੋ ਗਏ ਹਨ। ਇਸ ਮੌਕੇ ਕੁਨਾਲ ਪਾਸੀ ਨੇ ਕਿਹਾ ਕਿ ਮੇਰੇ ਕੋਲੋ ਵੀ ਕੁਝ ਗਲਤੀਆਂ ਹੋ ਗਈਆਂ ਸਨ, ਇਸ ਲਈ ਮੈਂ ਆਪਣੀ ਪਤਨੀ ਕੋਲੋਂ ਮੁਆਫੀ ਮੰਗਦਾ ਹਾਂ। ਕੁਨਾਲ ਪਾਸੀ ਨੇ ਕਿਹਾ ਕਿ ਜੋ ਦੋਸ਼ ਸਨ ਕਿ ਮੈਂ ਪੈਸੇ ਹੜੱਪ ਲਏ ਸਨ, ਸਾਰੇ ਪੈਸੇ ਮੇਰੇ ਕੋਲ ਹੀ ਹਨ ਅਤੇ ਇਨ੍ਹਾਂ ਦੇ ਹੀ ਹਨ।
ਜੋਤੀ ਨੂਰਾਂ ਨੇ ਅੱਗੇ ਕਿਹਾ ਕਿ ਜੋ ਮੈਂ ਤਲਾਕ ਲਈ High Court ਵਿੱਚ ਕੇਸ ਕੀਤੇ ਹਨ, ਉਹ ਮੈਂ ਵਾਪਿਸ ਲਵਾਂਗੀ। ਉਹਨਾਂ ਕਿਹਾ ਕਿ ਅਸੀ ਅੱਜ ਹੀ ਇਹ ਕੇਸ ਵਾਪਿਸ ਲੈ ਲੈਣਾ ਸੀ ਪਰ ਅੱਜ ਛੁੱਟੀ ਹੋਣ ਕਰਕੇ ਇਹ ਸੰਭਵ ਨਹੀਂ ਹੋ ਸਕਿਆ।

 


Leave a Reply