Latest news
पंजाब में 25 जून से शुरू होगा SIR, 24,453 बीएलओ घर-घर जाकर करेंगे सत्यापन जम्मू-कश्मीर : एक महीने तक बंद रहने के बाद फिर शुरू होगी गुलमर्ग गोंडोला सेवा 8 लोगों की हत्या करने वाले साइको किलर को पुलिस ने किया गिरफ्तार जालंधर वासियों के लिए खुशखबरी ! 112 करोड़ के ओवरब्रिज को मिली मंजूरी जालंधर में चावला मोबाइल शॉप पर फायरिंग , एक आरोपी को लोगों ने किया काबू न्यूयॉर्क घूमने गए परिवार के साथ बड़ा हादसा , 18 वर्षीय युवक की मौ'त भारत के पूर्व प्रधानमंत्री का बेटा साइबर ठगी का शिकार, लगी करोड़ों की चपत जालंधर के इस इलाके में चली गोलियां, मची अफरा तफरी आदमपुर हवाई अड्डे का बदला नाम, केंद्र सरकार ने जारी की नोटिफिकेशन प्रदर्शन के दौरान कॉकरोच जनता पार्टी के संस्थापक अभिजीत दीपके को जड़े थप्पड़

India Living News

Hot News
You are currently viewing ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ 22ਵਾਂ ਸਲਾਨਾ ਜਾਗਰਣ

ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ 22ਵਾਂ ਸਲਾਨਾ ਜਾਗਰਣ

ਜਲੰਧਰ : ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵਲੋਂ 22ਵਾਂ ਸਾਲਾਨਾ ਜਾਗਰਣ ਮਾਤਾ ਚਿੰਤਪੁਰਨੀ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਸਤੀ ਸ਼ੇਖ ਤੋਂ ਵਾਰਡ ਨੋ 50 ਦੇ ਕੌਂਸਲਰ ਅਤੇ ਭਾਜਪਾ ਵਿਰੋਧੀ ਧਿਰ ਦੇ ਨੇਤਾ ਸ.ਮਨਜੀਤ ਸਿੰਘ ਟੀਟੂ ਦੇ ਦਫਤਰ ਤੋਂ 25 ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ, ਸਾਬਕਾ MLA ਸ਼ੀਤਲ ਆਂਗੁਰਾਲ਼, ਕਾਂਗਰਸ (ਪ੍ਰਧਾਨ) ਰਾਜਿੰਦਰ ਬੇਰੀ ਜੀ, ਦਵਿੰਦਰ ਗੋਲਾ ਜੀ, ਜੱਜ ਨੀਲਕੰਠ ਜੀ ਅਤੇ ਭਾਜਪਾ ਦੇ ਹੋਰ ਵੀ ਲੀਡਰ ਆਗੂ ਪਹੁੰਚੇ ਅਤੇ ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰ ਦਾ ਲੰਗਰ (ਨਾਸ਼ਤਾ) ਨਰਿੰਦਰ ਕੁਮਾਰ ਨੰਦਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ। ਬੱਸਾਂ ਦਾ ਰੋਡ ਤਲਵਾੜੇ ਤੋਂ ਹੁੰਦਾ ਹੋਇਆ ਮਾਤਾ ਚਿੰਤਪੂਰਨੀ ਪਹੁੰਚਿਆ। ਤਲਵਾੜੇ ਪਹੁੰਚ ਕੇ ਮਾਤਾ ਕਾਲੀ ਦੇ ਮੰਦਰ ਵਿੱਚ ਸੰਗਤਾਂ ਲਈ ਲੰਗਰ ਗੋਰੀ ਪਟਾਕਿਆਂ ਵੱਲੋਂ ਲਗਾਇਆ ਗਿਆ।

ਉਸ ਤੋਂ ਬਾਅਦ ਇਹ ਬੱਸਾਂ ਪਹਾੜਾ ਦੇ ਵਿੱਚੋਂ ਵਿਚ ਹੁੰਦੀਆ ਅਤੇ ਮਾਤਾ ਦਾ ਗੁਣਗਾਨ ਕਰਦਿਆਂ ਮਾਤਾ ਚਿੰਤਪੁਰਨੀ ਦੇ ਦਰਬਾਰ ਪਹੁੰਚੀਆਂ। ਉੱਥੇ ਉਹਨਾਂ ਲਈ ਚਾਹ ਪਾਣੀ ਦਾ ਅਰੇਂਜਮੈਂਟ ਵੀ ਕੀਤਾ ਗਿਆ। ਉਸ ਤੋਂ ਬਾਅਦ ਸੰਗਤਾਂ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਪਹੁੰਚੀਆਂ ਅਤੇ 6 ਵਜੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿੱਚ ਪਹੁੰਚ ਕੇ ਪੂਜਾ ਦੇ ਵਿੱਚ ਬੈਠੀਆਂ ਅਤੇ ਜਗਰਾਤੇ ਦਾ ਆਨੰਦ ਮਾਣਿਆ । ਸੰਗਤਾਂ ਨੇ ਮਾਤਾ ਦੇ ਜਾਗਰਨ ਵਿੱਚ ਸਾਰੀ ਰਾਤ ਮਾਤਾ ਰਾਣੀ ਦੀਆਂ ਭੇਟਾਂ ਸੁਣੀਆਂ।

ਮਹੰਤ ਅਜੇ ਰਾਜਨ ਪਾਰਟੀ (ਜਲੰਧਰ ਵਾਲੇ), ਕਮਲ ਦੂਆ ਐਂਡ ਪਾਰਟੀ (ਜਲੰਧਰ ਵਾਲੇ), ਲਵ ਲਵਿਸ਼ ਐਂਡ ਪਾਰਟੀ (ਅੰਮ੍ਰਿਤਸਰ ਵਾਲੇ) ਨੇ ਮਾਤਾ ਦਾ ਗੁਣਗਾਨ ਕੀਤਾ। ਜਿਸ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਸਾਰੀ ਜਾਗਰਨ ਸੁਣਿਆ। ਉਸ ਦੌਰਾਨ ਸੇਵਰੇ ਮਾਤਾ ਰਾਣੀ ਤੇ ਜਾਗਰਨ ਦਾ ਭੋਗ ਪਾ ਕੇ ਬੱਸਾਂ ਦੀ ਵਾਪਸੀ ਰਵਾਨਗੀ ਕੀਤੀ ਗਈ। ਇਸ ਸਾਰੀ ਸੰਸਥਾ ਨੂੰ ਪਦਮਸ਼੍ਰੀ ਵਿਜੇ ਚੋਪੜਾ (ਪੰਜਾਬ ਕੇਸਰੀ ਗਰੁੱਪ), ਸ਼੍ਰੀ ਅਵਿਨਾਸ਼ ਚੋਪੜਾ (ਪੰਜਾਬ ਕੇਸਰੀ ਗਰੁੱਪ) ਦਾ ਆਸ਼ੀਰਵਾਦ ਪ੍ਰਾਪਤ ਹੈ। ਇਸ ਮੌਕੇ ਰਾਤ ਦੇ ਲੰਗਰ ਦਾ ਇੰਤਜਾਮ ਅਨੰਦ ਕੇਟਰਿੰਗ ਵਲੋ ਸੇਵਾ ਦੇ ਰੂਪ ਵਿੱਚ ਕੀਤਾ ਗਿਆ ਅਤੇ ਕ੍ਰਿਮੀਕਾ ਆਈਸਕਰੀਮ ਦੇ ਅਸ਼ੋਕ ਭੰਡਾਰੀ ਨੇ ਸਾਰੀ ਰਾਤ ਆਈਸਕਰੀਮ ਦਾ ਲੰਗਰ ਸੇਵਾ ਦੇ ਰੂਪ ਵਿੱਚ ਲਗਾਇਆ।

ਇਸ ਮੌਕੇ :- ਵਰਿੰਦਰ ਕੁਮਾਰ ਰਿੰਪਾ, ਤਰਲੋਚਨ ਸਿੰਘ ਛਾਬੜਾ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਗੁਰਮੀਤ ਸਿੰਘ, ਸ. ਅਮਰਪ੍ਰੀਤ ਸਿੰਘ (ਰਿੰਕੂ), ਸੁਰਿੰਦਰ ਸ਼ਰਮਾ (ਪੱਪੂ), ਜੀਵਨ ਜੋਤੀ ਟੰਡਨ, ਵਿੱਕੀ ਸੂਰੀ, ਰਕੇਸ਼ ਕੁਮਾਰ, ਸਨੀ ਧੰਜਲ, ਸੰਜੂ ਅਬਰੋਲ, ਰਾਹੁਲ ਤਿਵਾੜੀ, ਪਿੰਕੀ ਜੁਲਕਾ, ਦਵਿੰਦਰ ਗੋਲਾ,  ਮਨਵਿੰਦਰ ਸਿੰਘ ਨਿਹੰਗ, ਪ੍ਰਿਤਪਾਲ ਸਿੰਘ ਨਿਹੰਗ, ਅਮਨਦੀਪ ਸਿੰਘ ਦੀਪੂ, ਅਸ਼ਵਨੀ ਅਟਵਾਲ, ਲਵਲੀ ਥਾਪਰ, ਦਵਿੰਦਰ ਸਿੰਘ ਬੰਟੀ, ਸੁਭਾਸ਼ ਕਪੂਰ, ਗੁਲਸ਼ਨ ਬਜਾਜ, ਓਂਕਾਰ ਸਿੰਘ, ਪੁਨੀਸ਼ ਅਰੋੜਾ, ਸੋਨੂ ਬਾਬਾ, ਵਿੱਕੀ ਘਈ, ਹੈਪੀ ਸੇਖੜੀ, ਸ਼ਿਵਮ ਟੰਡਨ, ਰਾਜ ਕੁਮਾਰ ਸੂਰੀ, ਸਚਿਨ ਸਰੀਨ, ਪ੍ਰਿੰਸ, ਸਰੋਜ ਪਾਂਡੇ, ਰਿੰਕੂ ਡੀਪੂ, ਨੀਰਜ ਮੱਕੜ, ਡੀਪੂ ਬਾਕਸ, ਦੇਵਾ ਰਣਜੀਤ ਕੌਰ ਆਦਿ ਸ਼ਾਮਿਲ ਸਨ।


Leave a Reply