Latest news
पंजाब में मौसम ने ली करवट , इन जिलों में आंधी-बारिश का रेड अलर्ट पंजाब में निकाय चुनाव के परिणामों में AAP पार्टी का शानदार प्रदर्शन, जानें कांग्रेस-अकाली-भाजपा का ह... जालंधर में अब 1 जून से 9 और चौराहों पर होंगे E-Challan पंजाब विधानसभा चुनाव से पहले BJP का बड़ा फैसला, केवल सिंह ढिल्लों बने नये प्रदेश अध्यक्ष पंजाब में नीले ड्रम में मिली लड़की की लाश, फैली सनसनी पेट्रोल डीज़ल के दामों में फिर बढ़ोतरी , 10 दिन में चाैथी बार इजाफा जालंधर में बड़ा हादसा : घर के मंदिर में लगे पंखे में शॉर्ट सर्किट से लगी आग, सिलिंडर फटा दुखद खबर : बाइक सवार दंपती ने बच्चों के साथ नहर में लगाई छलांग 'कॉकरोच जनता पार्टी' ने सोशल मीडिया पर मचाया धमाल ! इंस्टाग्राम पर बन गये करोड़ों फॉलोअर्स महंगाई का झटका : जालंधर में पेट्रोल-डीजल हुआ और महंगा, नए रेट जारी

India Living News

Hot News
You are currently viewing ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਨੂੰ ਵੋਟਾਂ ਦੀ ਸਮਾਪਤੀ ਤੱਕ 5 ਤੋਂ ਵੱਧ ਲੋਕਾਂ ਦੀ ਜਨਤਕ ਮੀਟਿੰਗ ’ਤੇ ਪਾਬੰਦੀ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 30 ਮਈ ਨੂੰ ਸ਼ਾਮ 6 ਵਜੇ ਤੋਂ 1 ਜੂਨ ਨੂੰ ਵੋਟਾਂ ਦੀ ਸਮਾਪਤੀ ਤੱਕ 5 ਤੋਂ ਵੱਧ ਲੋਕਾਂ ਦੀ ਜਨਤਕ ਮੀਟਿੰਗ ’ਤੇ ਪਾਬੰਦੀ

1 ਜੂਨ ਨੂੰ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ’ਤੇ ਮਨਾਹੀ

ਜਲੰਧਰ : 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ-2024 ਦੌਰਾਨ ਜ਼ਿਲ੍ਹਾ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਆਜ਼ਾਦ ਤੇ ਨਿਰਪੱਖ ਮਤਦਾਨ ਲਈ ਅਨੁਕੂਲ ਮਾਹੌਲ ਸਿਰਜਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਹਿਮਾਂਸ਼ੂ ਅਗਰਵਾਲ ਵੱਲੋਂ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਅਧਿਕਾਰ ਖੇਤਰ ਵਿੱਚ 48 ਘੰਟਿਆਂ ਦੀ ਮਿਆਦ ਭਾਵ 30-05-2024 ਨੂੰ ਸ਼ਾਮ 6 ਵਜੇ ਤੋਂ 1-6-2024 ਨੂੰ ਵੋਟਾਂ ਦੀ ਸਮਾਪਤੀ ਤੱਕ 5 ਤੋਂ ਵੱਧ ਲੋਕਾਂ ਦੀ ਜਨਤਕ ਮੀਟਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਕਮਾਂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 48 ਘੰਟਿਆਂ ਦੌਰਾਨ ਸਿਰਫ਼ 4 ਵਿਅਕਤੀਆਂ ਦੇ ਸੀਮਤ ਸਮੂਹ ਨਾਲ ਡੋਰ ਟੂ ਡੋਰ ਮੁਹਿੰਮ ਸਬੰਧੀ ਘਰ-ਘਰ ਜਾਣ ’ਤੇ ਪਾਬੰਦੀ ਨਹੀਂ ਹੋਵੇਗੀ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਿਆਸੀ ਆਗੂ, ਕਾਰਕੁੰਨ ਜਾਂ ਪਾਰਟੀ ਵਰਕਰ, ਜੋ ਲੋਕ ਸਭਾ ਹਲਕਾ ਜਲੰਧਰ ਦੇ ਰਜਿਸਟਰਡ ਵੋਟਰ ਨਹੀਂ ਹਨ, ਨੂੰ ਇਸ ਮਿਆਦ ਦੇ ਅੰਦਰ ਭਾਵ 30.05.2024 ਨੂੰ ਸ਼ਾਮ 6 ਵਜੇ ਤੋਂ 1.6.2024 ਨੂੰ ਵੋਟਾਂ ਦੀ ਸਮਾਪਤੀ ਤੱਕ ਹਲਕਾ ਖਾਲੀ ਕਰਨਾ ਹੋਵੇਗਾ। ਇਹ ਹੁਕਮ 30.5.2024 ਨੂੰ ਸ਼ਾਮ 6 ਵਜੇ ਤੋਂ 1.6.2024 ਨੂੰ ਵੋਟਾਂ ਦੀ ਸਮਾਪਤੀ ਤੱਕ ਲਾਗੂ ਰਹਿਣਗੇ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫੌਜਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਤਹਿਤ ਜਾਰੀ ਵੱਖਰੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸਿਆਸੀ ਪਾਰਟੀ ਪੋਲਿੰਗ ਦੀ ਮਿਤੀ 1.6.2024 ਨੂੰ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਨਹੀਂ ਕਰੇਗੀ। ਇਹ ਹੁਕਮ 1.6.2024 ਨੂੰ ਲਾਗੂ ਹੋਣਗੇ।


Leave a Reply