Latest news
CBSE 10वीं सेशन-1 का रिजल्ट जारी : देशभर में लुधियाना रीजन 9वें स्थान पर AAP पार्टी के राज्यसभा सांसद अशोक मित्तल के घर और यूनिवर्सिटी पर ईडी की टीम ने रेड ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਲੰਗਰ ਦਾ ਆਯੋਜਨ बैसाखी के दिन निशान साहिब की सेवा के दौरान 60 फीट की ऊंचाई से गिरकर सेवादार की मौत जालंधर में अवैध गैस रिफिलिंग के दाैरान सिलिंडर फटा , युवक बुरी तरह झुलसा हैवान पति : पत्नी के प्राइवेट पार्ट में डाली बीयर की बोतल, आरोपी पति गिरफ्तार बड़ी खबर : दिग्गज गायिका आशा भोसले का निधन . 92 साल की उम्र में ली अंतिम सांस वृंदावन नाव हादसा : लुधियाना में पांच लोगों का हुआ एक साथ अंतिम संस्कार बाबा वेंगा की डरावनी भविष्यवाणी : क्या सच में 2026 में मचेगी तबाही? वृंदावन में बड़ा हादसा : यमुना नदी में पुल से टकराकर पलटी नाव, पंजाब के 10 श्रद्धालुओं की मौत

India Living News

Hot News
You are currently viewing ਦੁਖੀ ਹੋ ਕੇ ਨਵ-ਵਿਆਹੁਤਾ ਨੇ ਸਲਫ਼ਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ ਅਪਣੇ ਪਤੀ ਅਤੇ ਸੱਸ ਤੋ ਦੁਖੀ ਸੀ, ਦੋਹਾਂ ਵਿਰੁੱਧ ਮਾਮਲਾ ਦਰਜ
In grief, the newlywed committed suicide by swallowing sulphas. She was upset with her husband and mother-in-law, a case was registered against both of them.

ਦੁਖੀ ਹੋ ਕੇ ਨਵ-ਵਿਆਹੁਤਾ ਨੇ ਸਲਫ਼ਾਸ ਨਿਗਲ ਕੇ ਕੀਤੀ ਖ਼ੁਦਕੁਸ਼ੀ ਅਪਣੇ ਪਤੀ ਅਤੇ ਸੱਸ ਤੋ ਦੁਖੀ ਸੀ, ਦੋਹਾਂ ਵਿਰੁੱਧ ਮਾਮਲਾ ਦਰਜ

ਪੁਲਿਸ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਉਲਟਾ ਰਾਜ਼ੀਨਾਮੇਂ ਲਈ ਬਣਾ ਰਹੀ ਦਬਾਅ : ਸੂਤਰ

ਸ੍ਰੀ ਹਰਿਗੋਬਿੰਦਪੁਰ : ਸ੍ਰੀ ਹਰਿਗੋਬਿੰਦਪੁਰ ਦੀ ਵਸਨੀਕ ਇਕ ਨਵ ਵਿਆਹੁਤਾ ਵਲੋਂ 4/9/22 ਦਿਨ ਸੁਹਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ । ਇਸ ਮੁਤੱਲਕ ਆਪਣੇ ਬਿਆਨ ਪੁਲਿਸ ਨੂੰ ਦਰਜ ਕਰਵਾਉਂਦੇ ਹੋਏ ਮ੍ਰਿਤਕ ਨਵ – ਵਿਅਹੁਤਾ ਜਸਮੀਨ ਕੌਰ ਦੀ ਮਾਤਾ ਮਨਜੀਤ ਕੌਰ ਪਤਨੀ ਗੁਰਬਾਜ਼ ਸਿੰਘ ਵਾਸੀ ਮੁਹੱਲਾ ਖੋਸਲਾ ਸ੍ਰੀ ਹਰਿਗੋਬਿੰਦਪੁਰ ਨੇ ਕਿਹਾ ਕਿ ਮੇਰੀ ਲੜਕੀ ਜਸਮੀਨ ਕੌਰ ( 22 ) ਦਾ ਵਿਆਹ ਬੀਤੇ ਮਹੀਨੇ 20 ਅਗਸਤ ਨੂੰ ਜਤਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮਾੜੀ ਪੰਨਵਾਂ ਨਾਲ ਹੋਇਆ ਸੀ । ਉਸ ਨੇ ਕਿਹਾ ਕਿ ਮੇਰੀ ਲੜਕੀ ਜਸਮੀਨ ਕੌਰ ਨੇ ਮੈਨੂੰ ਵਿਆਹ ਤੋਂ ਬਾਅਦ ਕਈ ਵਾਰ ਫੋਨ ਕਰਕੇ ਦੱਸਿਆ ਸੀ ਕਿ ਕੁਝ ਦਿਨ ਬਾਅਦ ਹੀ ਉਸ ਦੀ ਸੱਸ ਸੁਖਵਿੰਦਰ ਕੌਰ ਨੇ ਉਸ ਨਾਲ ਲੜਾਈ – ਝਗੜਾ ਕਰਨਾ ਸ਼ੁਰੂ ਹੀ ਕਰ ਦਿੱਤਾ ਹੈ ਤੇ ਬੀਤੇ ਦਿਨ ਜਦੋਂ ਜਸਮੀਨ ਕੌਰ ਦਾ ਪਤੀ ਜਤਿੰਦਰ ਸਿੰਘ ਟਿੱਪਰ ਲੈ ਕੇ ਜੰਮੂ ਗਿਆ ਸੀ ਤੇ ਉਸ ਦੀ ਸੱਸ ਨੇ ਮਗਰੋਂ ਉਸ ਨਾਲ ਫਿਰ ਲੜਾਈ – ਝਗੜਾ ਕੀਤਾ ‘ ਤੇ ਉਸ ਦੇ ਪਤੀ ਨੂੰ ਉਸ ਦੇ ਵਿਰੁੱਧ ਝੂਠੀਆਂ ਗੱਲਾਂ ਬਣਾ ਕੇ ਦੱਸੀਆਂ ।

ਜਸਮੀਨ ਕੌਰ ਨੇ ਫੋਨ ਕਰਕੇ ਕਿਹਾ ਕਿ ਮੈਂ ਸੁਹਰੇ ਘਰ ਬਹੁਤ ਤੰਗ ਪ੍ਰੇਸ਼ਾਨ ਹਾਂ ਮੈਨੂੰ ਆਣ ਕੇ ਲੈ ਜਾਵੇ ਤੇ ਮੈਂ ਆਪਣੀ ਲੜਕੀ ਨੂੰ ਕਿਹਾ ਕਿ ਤੂਸੀ ਪਹਿਲਾ ਘਰ ਵਿਚ ਖੂਛ ਰਹੋ ਫਿਰ ਮੈਂ ਚਾਰ – ਪੰਜ ਦਿਨ ਬਾਅਦ ਆਣ ਕੇ ਲੈ ਜਾਵਾਂਗੀ ਤੇ ਉਸ ਤੋਂ ਬਾਅਦ ਮੇਰੇ ਜਵਾਈ ਜਤਿੰਦਰ ਸਿੰਘ ਦਾ ਵੀ ਫੋਨ ਆਇਆ ਕਿ ਤੁਸੀਂ ਜਸਮੀਨ ਕੌਰ ਨੂੰ ਲੈ ਜਾਵੋ , ਉਹ ਲੜਾਈ – ਝਗੜਾ ਕਰਦੀ ਹੈ ਤੇ ਮੈਂ ਉਸ ਨੂੰ ਨਹੀਂ ਰੱਖਣਾ ਨਹੀ ਤਾ ਮੈ ਤੁਹਾਡੀ ਲਤਾੱ ਵਢੂ। । ਮਨਜੀਤ ਕੌਰ ਨੇ ਅੱਗੇ ਕਿਹਾ ਕਿ 12:30 ਵਜੇ ਸਾਡੇ ਘਰ ਮੇਰੀ ਲੜਕੀ ਦੇ ਵਿਚੋਲੇ ਨੇ ਆਣ ਕੇ ਦੱਸਿਆ ਕਿ ਜਸਮੀਨ ਕੌਰ ਨੇ ਕਣਕ ਵਿਚ ਰੱਖਣ ਵਾਲੀ ਸਲਫ਼ਾਸ ਖਾ ਲਈ ਹੈ ਤੇ ਅਸੀਂ ਉਸ ਦੇ ਨਾਲ ਗੱਡੀ ‘ ਤੇ ਜਾ ਕੇ ਤੁਰੰਤ ਜਸਮੀਨ ਕੌਰ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਜਸਮੀਨ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ । ਮਨਜੀਤ ਕੌਰ ਨੇ ਕਿਹਾ ਕਿ ਮੇਰੀ ਲੜਕੀ ਜਸਮੀਨ ਕੌਰ ਨੇ ਆਪਣੇ ਪਤੀ ਜਤਿੰਦਰ ਸਿੰਘ ਤੇ ਸੱਸ ਸੁਖਵਿੰਦਰ ਕੌਰ ਤੋਂ ਦੁਖੀ ਹੋ ਕੇ ਸਲਫ਼ਾਸ ਖਾਹ ਕੇ ਖ਼ੁਦਕੁਸ਼ੀ ਕੀਤੀ ਹੈ । ਥਾਣਾ ਸ੍ਰੀ ਹਰਿਗੋਬਿੰਦਪੁਰ ਵਿਖੇ ਏ.ਐੱਸ.ਆਈ. ਹਰਪਾਲ ਸਿੰਘ ਨੇ ਮਨਜੀਤ ਕੌਰ ਦੇ ਬਿਆਨੇ ਦੇ ਆਧਾਰ ‘ ਤੇ ਮ੍ਰਿਤਕ ਜਸਮੀਨ ਕੌਰ ਦੇ ਪਤੀ ਤੇ ਸੱਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ । ਪਰ ਅੱਜ ਤੱਕ ਪੁਲਿਸ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕਰ ਰਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਲਟਾ ਪੁਲਿਸ ਹੀ ਰਾਜ਼ੀਨਾਮੇ ਦਾ ਦਬਾਅ ਬਨਾਂ ਰਹੀ ਹੈ।


Leave a Reply