Latest news
MATHS COACHING CENTER के स्टूडेंट्स ने 10TH के रिजल्ट में अच्छे अंक प्राप्त किये 23वें विशाल माता रानी जागरण से पहले बालाजी महाराज की चौकी से बना भक्तिमय माहौल शिव ज्योति पब्लिक स्कूल की छात्रा संचिता सोनी ने ज़िले में दूसरा स्थान प्राप्त करके लहराया विद्यालय क... CBSE 10वीं सेशन-1 का रिजल्ट जारी : देशभर में लुधियाना रीजन 9वें स्थान पर AAP पार्टी के राज्यसभा सांसद अशोक मित्तल के घर और यूनिवर्सिटी पर ईडी की टीम ने रेड ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਲੰਗਰ ਦਾ ਆਯੋਜਨ बैसाखी के दिन निशान साहिब की सेवा के दौरान 60 फीट की ऊंचाई से गिरकर सेवादार की मौत जालंधर में अवैध गैस रिफिलिंग के दाैरान सिलिंडर फटा , युवक बुरी तरह झुलसा हैवान पति : पत्नी के प्राइवेट पार्ट में डाली बीयर की बोतल, आरोपी पति गिरफ्तार बड़ी खबर : दिग्गज गायिका आशा भोसले का निधन . 92 साल की उम्र में ली अंतिम सांस

India Living News

Hot News
You are currently viewing ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ।
Abadpura Gali No-1 Residence Welfare Society (Rji) celebrated the festival of Tiya with great joy.

ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ।

ਜਲੰਧਰ : ਅਬਾਦਪੁਰਾ ਗਲੀ ਨੰਬਰ ਇੱਕ ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਦੇ ਪ੍ਰਧਾਨ ਰਵੀ ਪਾਲ (ਵਿੱਕੀ ਬਾਂਗੜ), ਚੇਅਰਮੈਨ ਵਿਜੇ ਕੁਮਾਰ ਅਤੇ ਸੀਨੀਅਰ ਵਾਈਸ ਪ੍ਰਧਾਨ ਵੇਦ ਪ੍ਰਕਾਸ਼ (ਪੀਲੂ) ਨੇ ਸਾਝੇ ਤੋਰ ਤੇ ਕਿਹਾ ਕਿ ਪੰਜਾਬੀ ਸਭਿਆਚਾਰ ਸਬੰਧੀ ਤਿਉਹਾਰਾ ਦੀ ਲੜੀਆਂ ਵਿਚੋਂ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਇਸ ਲੜੀ ਤਹਿਤ ਅਬਦਾਪੁਰਾ ਗਲੀ ਨੰਬਰ-1 ਦੀਆਂ ਮਹਿਲਾਵਾ ਅਤੇ ਸੁਸਾਇਟੀ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਬੀਬੀਆਂ ਨੇ ਬਹੁ-ਗਿਣਤੀ ‘ਚ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ‘ਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿਚੋਂ ਵੀ ਗੀਤ ਗਾਏ ਗਏ ਅਤੇ ਪੰਜਾਬੀ ਵਿਰਸੇ ਨੂੰ ਯਾਦ ਕਰਵਾਉਣ ਲਈ ਚਰਖਾ, ਚਾਟੀ, ਛੱਜ, ਪੱਖੀ, ਘੜਾ ਆਦਿ ਵਸਤਾਂ ਵੀ ਸਜਾਈਆਂ ਗਈਆਂ ਸਨ।

ਇਸ ਮੌਕੇ ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਜੀ ਨੇ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਤੀਆਂ ਮਨਾਉਣ ਨਾਲ ਸਾਡੇ ਸੱਭਿਆਚਾਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।

ਇਸ ਮੌਕੇ ਉਮਾ ਬੇਰੀ ਜੀ ਨੇ ਕਿਹਾ ਕਿ ਇਹੋ ਜਿਹੇ ਤਿਉਹਾਰ ਆਪਸੀ ਮਹਿਲਾ ਭਾਈਚਾਰਕ ਸਾਂਝ ਬਣਾਉਂਦੇ ਹਨ।

ਇਸ ਮੌਕੇ:- ਬਲਵਿੰਦਰ ਕੌਰ, ਕਮਲ, ਜੋਤੀ, ਜੇਆ, ਰਾਜਵਿੰਦਰ ਕੌਰ, ਨਿਰਮਲਾ, ਸੁਮਨ, ਜਸਵੰਤ ਕੌਰ, ਕਾਂਤਾ, ਮਨਜੀਤ ਕੌਰ, ਮਨਪ੍ਰੀਤ ਕੌਰ, ਹਰਮਨਦੀਪ ਕੌਰ, ਸ਼ੀਲਾ, ਮੀਨਾ, ਸਵੀਤਾ, ਜਸਵੀਰ, ਨੀਲਮ, ਸੱਤਿਆ, ਸ਼ਾਰਦਾ ਸ਼ਰਮਾ, ਸੀਤਾ, ਰੀਨਾ, ਪ੍ਰਕਾਸ਼ ਕੌਰ, ਰਜਨੀ, ਆਸ਼ਾ, ਬੇਬੀ, ਲਵਲੀ, ਸੁਮਿੱਤਰਾ, ਸਰਬਜੀਤ ਕੌਰ, ਅਨੀਤਾ, ਗੀਤਾ, ਕੁਲਦੀਪ, ਆਦਿ ਮਹਿਲਾਵਾ ਮੋਜੂਦ ਸਨ।


Leave a Reply