Latest news
दुखद समाचार : माँ देवी राज रानी जी, राजेश्वरी धाम देवी राज रानी वैष्णो मंदिर की संस्थापक हुए ब्रह्मल... मोहाली में प्रेमी ने ऑफिस में घुसकर युवती की चाकू से गोदकर की हत्या पंजाब में कार क्रॉसिंग को लेकर चली ताबड़तोड़ गोलियां, एक युवक की मौत पंजाब के 5 प्रसिद्ध मंदिरों को बम से उड़ाने की धमकी, सुरक्षा एजेंसिया जांच में जुटी पंजाब सरकार ने प्राइवेट स्कूलों की फीस बढ़ोतरी को लेकर लिया ये बड़ा फैसला जालंधर में बैडमिंटन खेलते समय व्यक्ति को आया हार्ट अटैक, इस तरह बची जान जालंधर की पुलिस कमिश्नर धनप्रीत कौर का तबादला, सतिंदर सिंह बने नए CP जालंधर की सिल्वर प्लाजा मार्केट में बाप बेटे पर हमला मशहूर कंटेट क्रिएटर सयोनी चक्रवर्ती का 23 साल की उम्र में निधन भारतीय रिजर्व बैंक प्लास्टिक नोटों को लाने पर कर रहा विचार ?

India Living News

Hot News
You are currently viewing ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਕਾਜੀ ਮੰਡੀ ਏਰੀਆ ਵਿੱਚ ਚਲਾਇਆ ਗਿਆ ਸਰਚ ਅਭਿਆਨ
Search operation conducted by Commissionerate Police Jalandhar in Qazi Mandi area

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਕਾਜੀ ਮੰਡੀ ਏਰੀਆ ਵਿੱਚ ਚਲਾਇਆ ਗਿਆ ਸਰਚ ਅਭਿਆਨ

ਜਲੰਧਰ : ਸ੍ਰੀ ਗੁਰਸ਼ਰਨ ਸਿੰਘ ਸੰਧੂ , ਆਈ.ਪੀ.ਐਸ , ਕਮਿਸ਼ਨਰ ਪੁਲਿਸ , ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਕਾਜੀ ਮੰਡੀ ਏਰੀਆ ਵਿੱਚ ਇੱਕ ਕਾਰਡਨ ਅਤੇ ਸਰਚ ਅਭਿਆਨ ਚਲਾਇਆ ਗਿਆ ।

ਜਿਸ ਦੀ ਅਗਵਾਈ ਸ੍ਰੀ ਜਗਮੋਹਣ ਸਿੰਘ ਪੀ.ਪੀ.ਐਸ , ਡੀ.ਸੀ.ਪੀ ਸਿਟੀ , ਜਲੰਧਰ , ਸ੍ਰੀ ਜਸਕਿਰਨਜੀਤ ਸਿੰਘ ਤੇਜਾ , ਪੀ.ਪੀ.ਐਸ , ਡੀ.ਸੀ.ਪੀ ਇੰਨਵੈਸਟੀਗੇਸ਼ਨ , ਜਲੰਧਰ , ਸ੍ਰੀ ਸੁਹੇਲ ਮੀਰ , ਆਈ.ਪੀ.ਐਸ , ਏ.ਡੀ.ਸੀ.ਪੀ -1 , ਜਲੰਧਰ , ਸ੍ਰੀ ਹਰਪਾਲ ਸਿੰਘ ਪੀ.ਪੀ.ਐਸ , ਏ.ਡੀ.ਸੀ.ਪੀ -2 , ਜਲੰਧਰ , ਸ੍ਰੀ ਗੁਰਬਾਜ ਸਿੰਘ ਪੀ.ਪੀ.ਐਸ , ਏ.ਡੀ.ਸੀ.ਪੀ , ਇੰਨਵੈਸਟੀਗੇਸ਼ਨ , ਜਲੰਧਰ , ਸ੍ਰੀ ਹਰਪ੍ਰੀਤ ਸਿੰਘ ਬੈਨੀਪਾਲ , ਪੀ.ਪੀ.ਐਸ , ਏ.ਡੀ.ਸੀ.ਪੀ ਸਪੈਸ਼ਲ ਬ੍ਰਾਂਚ ਜਲੰਧਰ ਅਤੇ ਹਲਕਾ ਅਫਸਰਾਨ ਵਲੋਂ ਕੀਤੀ ਗਈ।

ਨਸ਼ਾ ਤਸਕਰਾਂ ਖਿਲਾਫ ਚਲਾਏ ਗਏ ਸਰਚ ਅਭਿਆਨ ਦੌਰਾਨ ਨਾਕਾਬੰਦੀ ਅਤੇ ਵੱਖ ਵੱਖ ਰੇਡਇੰਗ ਪਾਰਟੀਆ ਵਿੱਚ 300 ਦੇ ਕ੍ਰੀਬ ਪੁਲਿਸ ਕਰਮਚਾਰੀ ਅਤੇ 100 ਦੇ ਕ੍ਰੀਬ ਮਹਿਲਾ ਕਰਮਚਾਰੀਆ ਨੂੰ ਲਗਾਇਆ ਗਿਆ ਅਤੇ ਇਸ ਏਰੀਆਂ ਦੇ 12 ਮੇਨ ਪੁਆਂਇਟਾਂ ਪਰ ਨਾਕਾਬੰਦੀ ਕਰਵਾ ਕੇ 17 ਰੇਡ ਪਾਰਟੀਆਂ ਵਲੋਂ ਰੇਡ ਕੀਤੇ ਗਏ।

ਇਸ ਸਰਚ ਅਭਿਆਨ ਦੋਰਾਨ ਸ਼ਨਾਖਤ ਕੀਤੇ ਗਏ 05 ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਗਿਆ ਹੈ , ਜਿਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਨਸ਼ਾ ਤਸ਼ਕਰਾਂ ਖਿਲਾਫ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ । ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ।


Leave a Reply