Latest news
कांग्रेस नेता राहुल गांधी की जिद के आगे झुकी पुलिस, पैलेट गन केस में दर्ज की FIR जालंधर में पंजाब बंद का रहा असर : कार सवार को थप्पड़ मारने से हुआ विवाद डबल मर्डर : लखनऊ में शख्स ने दिन दहाड़े की पत्नी और बहन की हत्या; बाद में खुद को भी मारी गोली 21 अगस्त को पंजाब बंद : जानिए क्या रहेगा बंद व क्या खुला रहेगा PM Cares Fund का डेटा रिलीज पर कांग्रेस ने साधा निशाना भाजपा की नई राष्ट्रीय टीम में पंजाब से तीन प्रमुख नेताओं को मिली महत्वपूर्ण जिम्मेदारी जालंधर में कारोबारी से बड़ी लूट: कार के शीशे पर लोहे की रॉड से किया वार, नकदी के दो बैग लेकर फरार जालंधर : तेजदार हथियार दिखा कर लूट और झपटमारी की वारदाते करने वाले आरोपियों को पुलिस ने किया गिरफ्ता... जालंधर में दर्दनाक हादसा : बस की चपेट में आने से Delivery Boy की मौत सुखबीर बादल पर हमले के बाद अमृतसर में पूर्व जत्थेदार रघबीर सिंह के घर के बाहर फायरिंग

India Living News

Hot News
You are currently viewing ਗੁਰਸ਼ਰਨ ਸਿੰਘ ਸੰਧੂ IPS ਨੇ ਸੰਭਾਲਿਆ ਪੁਲਿਸ ਕਮਿਸ਼ਨਰ ਜਲੰਧਰ ਦਾ ਚਾਰਜ
Gursharan Singh Sandhu IPS takes charge as Commissioner of Police Jalandhar

ਗੁਰਸ਼ਰਨ ਸਿੰਘ ਸੰਧੂ IPS ਨੇ ਸੰਭਾਲਿਆ ਪੁਲਿਸ ਕਮਿਸ਼ਨਰ ਜਲੰਧਰ ਦਾ ਚਾਰਜ

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਦਿੱਤਾ ਗਿਆ ਗਾਰਡ ਆਫ ਆਨਰ

ਜਲੰਧਰ : ਮਾਨਯੋਗ ਸ਼੍ਰੀ ਗੁਰਸ਼ਰਨ ਸਿੰਘ ਸੰਧੂ , IPS , ਇੰਸਪੈਕਟਰ ਜਨਰਲ ਪੁਲਿਸ , ਵੱਲੋਂ ਕਮਿਸ਼ਨਰ ਪੁਲਿਸ , ਜਲੰਧਰ ਦਾ ਚਾਰਜ ਸੰਭਾਲਣ ਮੋਕੇ ਕਮਿਸ਼ਨਰੇਟ ਪੁਲਿਸ , ਜਲੰਧਰ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।

ਮਾਨਯੋਗ ਕਮਿਸ਼ਨਰ ਪੁਲਿਸ , ਜਲੰਧਰ ਵੱਲੋਂ ਕਮਿਸ਼ਨਰੇਟ ਜਲੰਧਰ ਦੇ ਗਜ਼ਟਡ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ , ਇਸ ਮੀਟਿੰਗ ਵਿੱਚ ਸ਼੍ਰੀ ਨਵਨੀਤ ਸਿੰਘ ਬੈਂਸ , IPS , Joint CP , ਡਾ . ਅੰਕੁਰ ਗੁਪਤਾ , IPS , DCP – L & O , ਸ਼੍ਰੀਮਤੀ ਵਤਸਲਾ ਗੁਪਤਾ , IPS , DCP – Hq , ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP Investigation , ਸ਼੍ਰੀ ਜਗਮੋਹਣ ਸਿੰਘ , PPS , DCP – City , ਅਤੇ ਕਮਿਸ਼ਨਰੇਟ ਪੁਲਿਸ , ਜਲੰਧਰ ਦੇ ਸਮੂਹ ਗਜ਼ਟਡ ਅਫਸਰਾਂਨ ਨੇ ਹਿੱਸਾ ਲਿਆ ।

ਮੀਟਿੰਗ ਦੌਰਾਨ ਮਾਨਯੋਗ ਕਮਿਸ਼ਨਰ ਪੁਲਿਸ , ਜਲੰਧਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਲਈ , ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ , ਨਜਾਇਜ ਸ਼ਰਾਬ ਵੇਚਣ ਵਾਲਿਆਂ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਇਹਨਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਸਬੰਧੀ ਸਮੂਹ ਗਜ਼ਟਡ ਅਫਸਰਾਂਨ ਨੂੰ ਸੰਵੇਦਨਸ਼ੀਲ ਕੀਤਾ ਗਿਆ।

ਪੈਂਡਿੰਗ ਦਰਖਾਸਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਅਤੇ ਆਮ ਪਬਲਿਕ ਨੂੰ ਪੁਲਿਸ ਮਦਦ ਆਸਾਨੀ ਨਾਲ ਮੁੱਹਈਆ ਕਰਨ ਸਬੰਧੀ ਉਪਰਾਲੇ ਕਰਨ ਬਾਰੇ ਹਦਾਇਤ ਕੀਤੀ ਗਈ ।

 


Leave a Reply