Latest news
जंतर-मंतर पर छात्रों का जोरदार प्रदर्शन : कॉकरोच जनता पार्टी के संस्थापक अभिजीत दिपके और सामाजिक कार... दुखद समाचार : माँ देवी राज रानी जी, राजेश्वरी धाम देवी राज रानी वैष्णो मंदिर की संस्थापक हुए ब्रह्मल... मोहाली में प्रेमी ने ऑफिस में घुसकर युवती की चाकू से गोदकर की हत्या पंजाब में कार क्रॉसिंग को लेकर चली ताबड़तोड़ गोलियां, एक युवक की मौत पंजाब के 5 प्रसिद्ध मंदिरों को बम से उड़ाने की धमकी, सुरक्षा एजेंसिया जांच में जुटी पंजाब सरकार ने प्राइवेट स्कूलों की फीस बढ़ोतरी को लेकर लिया ये बड़ा फैसला जालंधर में बैडमिंटन खेलते समय व्यक्ति को आया हार्ट अटैक, इस तरह बची जान जालंधर की पुलिस कमिश्नर धनप्रीत कौर का तबादला, सतिंदर सिंह बने नए CP जालंधर की सिल्वर प्लाजा मार्केट में बाप बेटे पर हमला मशहूर कंटेट क्रिएटर सयोनी चक्रवर्ती का 23 साल की उम्र में निधन

India Living News

Hot News
You are currently viewing ਵਟਸਐਪ ਤੇ ਮੈਸਜ ਕਰਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਦੋਸ਼ੀ ਗ੍ਰਿਫਤਾਰ
2 accused who demanded ransom of 5 lakh rupees by messaging on WhatsApp arrested

ਵਟਸਐਪ ਤੇ ਮੈਸਜ ਕਰਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਦੋਸ਼ੀ ਗ੍ਰਿਫਤਾਰ

ਜਲੰਧਰ : ਸ੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਭੋਰਾ, PPS DCP Investigation, ਸ੍ਰੀ ਅੰਕੁਰ ਗੁਪਤਾ, IPS, DCP Law & Order ਜੀ ਦੀ ਯੋਗ ਅਗਵਾਈ ਅਤੇ ਸ੍ਰੀ ਪਰਮਜੀਤ ਸਿੰਘ, PPS ACP-Detective ਸ਼੍ਰੀ ਨਿਰਮਲ ਸਿੰਘ, PPS, ACP-Central, ਦੀ ਨਿਗਰਾਨੀ ਹੇਠ ਥਾਣੇਦਾਰ ਅਸ਼ੋਕ ਕੁਮਾਰ, ਇੰਚਾਰਜ ਸੀ.ਆਈ.ਏ. ਸਟਾਰ ਜਲੰਧਰ ਅਤੇ ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 2 ਜਲੰਧਰ ਵੱਲੋਂ ਅਸ਼ੀਸ਼ ਮਹਾਜਨ ਅਤੇ ਇਸਦੀ ਭਰਜਾਈ ਸਿਲਪਾ ਵਾਸੀਆਨ ਬੰਦਾ ਬਹਾਦਰ ਨਗਰ ਨੂੰ ਵੱਖ-ਵੱਖ ਨੰਬਰਾਂ ਤੋਂ ਵਟਸਐਪ ਮੈਸਜ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਮੁੱਦਈ ਮੁਕਦਮਾ, ਅਸ਼ੀਸ਼ ਮਹਾਜਨ ਪੁੱਤਰ ਜੋਗਿੰਦਰ ਪਾਲ ਮਹਾਜਨ ਵਾਸੀ ਮਕਾਨ ਨੰ. 87 ਬੰਦਾ ਬਹਾਦਰ ਨਗਰ, ਜਲੰਧਰ ਨੇ ਸਹਾਇਕ ਥਾਣੇਦਾਰ ਅਨਿਲ ਕੁਮਾਰ ਥਾਣਾ ਡਵੀਜਨ ਨੰ. 2 ਜਲੰਧਰ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਸਨੂੰ ਅਤੇ ਉਸਦੀ ਭਰਜਾਈ ਬਿਲਪਾ ਪਤਨੀ ਅਸ਼ਵਨੀ ਮਹਾਜਨ ਨੇ ਵੱਖ-ਵੱਖ ਨੰਬਰਾਂ ਤੋਂ ਵੋਟਸਐਪ ਮੈਸਜ ਕਰਕੇ ਕੋਈ ਨਾਮਲੂਮ ਵਿਅਕਤੀ 5 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਗੋਲੀਆਂ ਮਾਰ ਕੇ ਮਾਰਨ ਲਈ ਡਰਾ ਧਮਕਾ ਰਹੇ ਹਨ। ਇਸ ਸਬੰਧੀ ਮੁਕਦਮਾ ਨੰ. 16 ਮਿਤੀ 14.02.2023 ਅਧੀ 384, 506,34 ਭ:ਦ ਥਾਣਾ ਡਵੀਜਨ ਨੰ. 2 ਜਲੰਧਰ ਦਰਜ ਰਜਿਸਟਰ ਕੀਤਾ ਗਿਆ।

ਇਸ ਮੁਕਦਮਾ ਵਿਚ ਦੋਸ਼ੀਆਨ ਨੂੰ ਟਰੇਸ ਕਰਨ ਲਈ ਥਾਣੇਦਾਰ ਅਸ਼ੋਕ ਕੁਮਾਰ ਇੰਚਾਰਜ ਸੀ.ਆਈ.ਏ. ਜਲੰਧਰ ਅਤੇ ਥਾਣੇਦਾਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ. 2 ਜਲੰਧਰ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜਿਹਨਾਂ ਵੱਲ ਟੈਕਨੀਕਲ ਢੰਗ ਨਾਲ ਅਤੇ ਪੂਰੀਆ ਤੌਰ ਪਰ ਤਫਤੀਸ ਕਰਦਿਆਂ ਮੁੱਦਈ ਮੁਕਦਮਾ ਧਿਰ ਨੂੰ ਧਮਕੀਆਂ ਦੇ ਕੇ ਫਿਰੋਤੀ ਮੰਗਣ ਵਾਲੇ ਦੋਸ਼ੀਆਂ ਹਰਦੀਪ ਸਿੰਘ ਉਰਫ ਹੈਪੀ ਵਾਸੀ ਜਨਤਾ ਨਗਰ ਲੁਧਿਆਣਾ ਅਤੇ ਪਰਮੀਤ ਸਿੰਘ ਵਾਸੀ 186 ਇੰਡਸਟ੍ਰੀਅਲ ਏਰੀਆ ਜਲੰਧਰ ਨੂੰ ਮਿਤੀ 14.02.2023 ਨੂੰ ਮੁਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ।

ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Leave a Reply