
Keshav Garg, a student of the eleventh class, invented a new surgical technique
ਜਲੰਧਰ : ਗਿਆਰਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਕੇਸ਼ਵ ਗਰਗ ਨੇ ਆਪਣੇ ਡਾਕਟਰ ਮਾਤਾ ਪਿਤਾ ਨੂੰ ਅਣਜਾਨੇ ਵਿੱਚ ਹੀ ਅਜਿਹਾ ਸੁਝਾਵ ਦਿੱਤਾ ਜੋ ਕਿ ਬਹੁਤ ਸਾਰੇ ਪੇਚੀਦਾ ਆਪ੍ਰੇਸ਼ਨਾਂ ਵਿੱਚ ਬਹੁਤ ਪ੍ਰਭਾਵੀ ਸਿੱਧ ਹੋਇਆ । ਉਸਨੇ ਸੁਝਾਇਆ ਕਿ ਬੱਚੇਦਾਨੀ ਦੇ ਜਿਹਨਾਂ ਆਪਰੇਸ਼ਨਾ ਵਿੱਚ ਬਹੁਤ ਖੂਨ ਵਹਿਣ ਦੀ ਸ਼ੰਕਾ ਹੁੰਦੀ ਹੈ ਜਾਂ ਖੂਨ ਵਹਿਣ ਲੱਗ ਪੈਂਦਾ ਹੈ ਉਹਨਾਂ ਆਪਰੇਸ਼ਨਾਂ ਵਿੱਚ ਇੱਕ ਕੈਥੀਟਰ ਨਾਲ ਬੱਚੇਦਾਨੀ ਦੀ ਖੂਨ ਦੀਆਂ ਵੱਡੀਆਂ ਨਸਾਂ ਨੂੰ ਬੰਨ ਦਿੱਤਾ ਜਾਵੇ ਤਾਂ ਜੋ ਕੁਝ ਚਿਰ ਲਈ ਖੂਨ ਵਹਿਣਾ ਬੰਦ ਹੋ ਜਾਵੇ।
ਅਜਿਹਾ ਕਰਨ ਨਾਲ ਆਪ੍ਰੇਸ਼ਨ ਦੇ ਦੌਰਾਨ ਖੂਨ ਦਾ ਵਹਨਾ ਬਹੁਤ ਘੱਟ ਹੋ ਜਾਂਦਾ ਹੈ , ਜਿਸ ਦੇ ਨਾਲ ਆਪ੍ਰੇਸ਼ਨ ਦਾ ਖਤਰਾ ਵੀ ਘੱਟ ਜਾਂਦਾ ਹੈ ਅਤੇ ਜਿਆਦਾ ਖੂਨ ਚੜਾਉਣ ਦੀ ਜਰੂਰਤ ਨਹੀਂ ਹੁੰਦੀ।
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਕੇਸ਼ਵ ਗਰਗ ਮਾਤਾ ਡਾ : ਨਿਧੀ ਗਰਗ ਇੱਕ ਸਫਲ ਗਾਇਨੀ ਸਰਜਨ ਹਨ ਅਤੇ ਪਿਤਾ ਡਾ.ਲਲਿਤ ਰਾਜ ਗਰਗ ਬੇਹੋਸ਼ੀ ਅਤੇ ਆਈ .ਸੀ.ਯੂ ਦੇ ਮਾਹਿਰ ਹਨ । ਕੇਸ਼ਵ ਦੀ ਮਾਤਾ ਡਾ : ਨਿਧੀ ਗਰਗ ਨੇ ਆਪਣੇ 300 ਤੋਂ ਵੀ ਜਿਆਦਾ ਆਪ੍ਰੇਸ਼ਨਾਂ ਵਿੱਚ ਇਸ ਤਕਨੀਕ ਦਾ ਸਫਲ ਇਸਤੇਮਾਲ ਕੀਤਾ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਤਕਨੀਕ ਦੇ ਬਾਅਦ ਉਨ੍ਹਾਂ ਨੂੰ ਖੂਨ ਬਹੁਤ ਘੱਟ ਚੜਾਉਣਾ ਪੈਂਦਾ ਹੈ ਅਤੇ ਮਰੀਜ਼ ਦੀ ਜਾਨ ਨੂੰ ਖਤਰਾ ਵੀ ਘੱਟ ਹੁੰਦਾ ਹੈ।
ਇਸ ਤਕਨੀਕ ਨੂੰ ਉਨ੍ਹਾਂ ਨੇ ” ਕੇਸ਼ਵ ਤਕਨੀਕ ਦਾ ਨਾਮ ਦਿੱਤਾ ਹੈ । ਕੇਸ਼ਵ ਗਰਗ ਦਾ ਰੁਝਾਅ ਇੱਕ ਸਾਇੰਟਿਸਟ ਬਣਨ ਦੀ ਤਰਫ ਹੈ ਅਤੇ ਹਾਲ ਵਿੱਚ ਹੀ ਉਸ ਨੇ ਦੱਸਵੀ ਜਮਾਤ ਵਿੱਚ 96.6 % ਅੰਕ ਲੈ ਕੇ ਅਤੇ ਗਣਿਤ ਅਤੇ ਵਿਗਿਆਨ ਵਿੱਚ 100 % ਨੰਬਰ ਲੈ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
You Might Also Like