Latest news
VIRAL NEWS : 220 करोड़ रुपये खर्च कर कई सर्जरी कराकर युवक बना कुत्ता ? वायरल VIDEO की सच्चाई आई सामन... पंजाब के लुधियाना की बेटी की कनाडा में सड़क हादसे में माैत, कैदी को ले जा रही थीं रमनदीप जालंधर में दर्दनाक हादसा : तेज़ रफ़्तार स्विफ्ट कार कैंटर से भिड़ी, तीन युवकों की मौत अमृतसर के CP गुरप्रीत भुल्लर का तबादला, जानें किस अधिकारी को मिली जिम्मेदारी तमिलनाडु के मुख्यमंत्री विजय की पत्नी ने वापस लिया तलाक केस भारत ने अग्नि-4 बैलिस्टिक मिसाइल का सफल परीक्षण किया भूत भगाने के बहाने NRI युवती से होटल के कमरे में अश्लील हरकत गजनी फेम एक्टर प्रदीप रावत का 74 साल की उम्र में निधन जालंधर में एक्साइज विभाग की टीम पर फायरिंग: मचा हड़कंप पंजाब में एसआईआर प्रक्रिया हुई पूरी : 20.66 लाख मतदाता होंगे सूची से बाहर

India Living News

Hot News
You are currently viewing ਜਲੰਧਰ ‘ਚ 10 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ
2 drug smugglers arrested with 10 kg of opium in Jalandhar

ਜਲੰਧਰ ‘ਚ 10 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ : ਸ. ਗੁਰਸ਼ਰਨ ਸਿੰਘ ਸੰਧੂ IPS , ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – INV , ਸ੍ਰੀ ਜਗਮੋਹਨ ਸਿੰਘ , PPS , DCP City ਦੀ ਯੋਗ ਅਗਵਾਈ ਹੇਠ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਸ੍ਰੀ ਅਸ਼ਵਨੀ ਕੁਮਾਰ PPS . ACP Central ਦੀ ਹਾਜ਼ਰੀ ਵਿੱਚ ਰੰਘੂਨੰਦਨ ਮਹਾਤੋ ਪੁੱਤਰ ਮਹੇਸ਼ਵਰ ਮਹਾਤੋ ਵਾਸੀ ਬਾਲੋਗਾੜੀ ਥਾਣਾ ਤਰਹਸੀ ਪੋਸਟ ਆਫਿਸ ਕਾਜੀ ਪੰਕਰੀ ਜਿਲ੍ਹਾ ਪਲਾਮੂ ਝਾਰਖੰਡ ਅਤੇ ਜਮੂੰਨਾ ਮਹਾਤੋ ਪੁੱਤਰ ਕੇਸ਼ਵਰ ਮਹਾਤੋ ਵਾਸੀ ਜੁਨਗੁਨ ਲਾਤੇਹਾਰ ਪਲੇਆ ਝਾਰਖੰਡ ਦੋਨਾਂ ਨੂੰ ਪੰਜ ਕਿੱਲੋ – ਪੰਜ ਕਿੱਲੋ ਅਫੀਮ ( ਕੁੱਲ 10 ਕਿੱਲੋ ਅਫੀਮ ) ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇੰਸਪੈਕਟਰ ਨਵਦੀਪ ਸਿੰਘ ਦੀ ਨਿਗਰਾਨੀ ਵਿੱਚ ਥਾਣਾ ਰਾਮਾਮੰਡੀ ਜਲੰਧਰ ਦੇ ASI ਰਘੂਵੀਰ ਕੁਮਾਰ ਸਮੇਤ ਸਾਥੀ ਕਰਮਚਾਰੀ ਵੱਲੋਂ ਮਿਤੀ 13.09.2022 ਨੂੰ ਵਕਤ 09:30 ਵਜੇ ਰਾਤ ਗਸ਼ਤ ਕਰਦਿਆਂ ਬਾਬਾ ਬੁੱਲੇ ਸ਼ਾਹ ਦੀ ਜਗ੍ਹਾ 120 ਫੁੱਟੀ ਰੋਡ ਸੂਰੀਆ ਇਨਕਲੇਵ ਜਲੰਧਰ ਦੇ ਨਜਦੀਕ 2 ਸ਼ੱਕੀ ਵਿਅਕਤੀਆਂ ਨੂੰ ਮੋਢਿਆਂ ਤੇ ਬੈਗ ਪਾਈ ਜਾਂਦਿਆਂ ਨੂੰ ਰੋਕਿਆ, ਜਿੰਨ੍ਹਾ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਥਾਣਾ ਰਾਮਾਮੰਡੀ ਤੋਂ SI ਅਰੁਨ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆਂ ਮੌਕਾ ਪਰ ਪਹੁੰਚ ਕੇ ਕਾਬੂ ਸ਼ੁਦਾ ਵਿਅਕਤੀਆਂ ਤੋਂ ਨਾਮ ਪਤਾ ਪੁੱਛਿਆ। ਜਿੰਨ੍ਹਾ ਵਿੱਚੋਂ ਇੱਕ ਵਿਅਕਤੀ ਨੇ ਆਪਣਾ ਨਾਮ ਰੰਘੂਨੰਦਨ ਮਹਾਤੋਂ ਪੁੱਤਰ ਮਹੇਸ਼ਵਰ ਮਹਾਤੋ ਵਾਸੀ ਬਾਲੋਗਾੜੀ ਥਾਣਾ ਤਹਸੀ ਪੋਸਟ ਆਫਿਸ ਕਾਜੀ ਪੰਕਰੀ ਜਿਲ੍ਹਾ ਪਲਾਮੂ ਝਾਰਖੰਡ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਜਮੂੰਨਾ ਮਹਾਤੋ ਪੁੱਤਰ ਕੇਸ਼ਵਰ ਮਹਾਤੋ ਵਾਸੀ ਜੁਨਗੁਨ ਲਾਤੇਹਾਰ ਪਲੇਆ ਝਾਰਖੰਡ ਦੱਸਿਆ।

 


Leave a Reply