Latest news
पंजाब स्कूल एजुकेशन बोर्ड 10वीं कक्षा का रिजल्ट जारी , लड़कियों ने किया कमाल मंत्री संजीव अरोड़ा की गिरफ्तारी के बाद पंजाब मंत्रिमंडल में फेरबदल:, तीन मंत्रियों को नए विभाग 15 मई से शुरू होगी दिल्ली-लुधियाना फ्लाइट, यात्रियों को होगा खूब फायदा बॉलीवुड अभिनेत्री प्रीति जिंटा ने दरबार साहिब में टेका माथा : लंगर हॉल में की सेवा क्या AI आपकी नौकरी खा जाएगा ? 2026 में सुरक्षित करियर के लिए सीखें ये खास स्किल्स! बड़ी खबर : पंजाब के मंत्री संजीव अरोड़ा को ईडी ने किया गिरफ्तार स्कूटी स्लिप होने से बाप बेटी के ऊपर से गुजरा रोड रोलर, व्यक्ति की दर्दनाक मौत यूआईडीएआई ने पंजाब में आधार सेवाएं बढ़ाई होशियारपुर, गुरदासपुर और जालंधर में नए आधार सेवा केंद्र स्थ... पंजाब : IT सेक्टर कर्मचारी के घर ED की छापेमारी , 9वीं मंजिल से फेंका कैश से भरा बैग पंजाब में ब्लास्ट मामले पर डीजीपी गौरव यादव ने कहा - इसमें ISI का हाथ होने का शक

India Living News

Hot News
You are currently viewing ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿਚ 2 ਸ਼ੂਟਰਾਂ ਸਮੇਤ 5 ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Police arrest 5 more persons including 2 shooters in Kabaddi player Sandeep Nangal Ambia murder case

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿਚ 2 ਸ਼ੂਟਰਾਂ ਸਮੇਤ 5 ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਕਬੱਡੀ ਖਿਡਾਰੀ ਦੇ ਕਤਲ ਕੇਸ ਵਿਚ 2 ਸ਼ੂਟਰਾਂ ਸਮੇਤ 5 ਹੋਰ ਫੜੇ ਗਏ
ਕ੍ਰਾਇਮ ਕੇਸ ਵਿਚ ਵਰਤੇ ਗਏ 7 ਹਥਿਆਰ ਤੇ 3 ਵਹੀਕਲ ਕੀਤੇ ਗਏ ਬ੍ਰਾਮਦ
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇਸ ਕੇਸ ਦੀ ਸਾਜ਼ਿਸ਼ ਰਚਣ ਵਾਲੇ 4 ਮੁਲਜਮਾਂ ਨੂੰ ਕੀਤਾ ਸੀ ਗ੍ਰਿਫਤਾਰ

ਜਲੰਧਰ : ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਸ਼੍ਰੀ ਸਵਪਨ ਸ਼ਰਮਾ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿਚ 05 ਹੋਰ ਵਿਅਕਤੀਆਂ ਸਮੇਤ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ , ਜਿਸ ਨਾਲ ਕੁੱਲ ਗਿਣਤੀ 09 ਹੋ ਗਈ ਹੈ । ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਫੋਜੀ ਵਾਸੀ ਬੁਲੰਦਸ਼ਰ , ਵਿਕਾਸ ਮਾਹਲੇ ਵਾਸੀ ਗੁੜਗਾਓ , ਹਰਿਆਣਾ , ਸਚਿਨ ਧੂਲਿਆ ਵਾਸੀ ਅਲਵਰ , ਰਾਜਸਥਾਨ , ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ , ਯੂ.ਪੀ. ਹੈ । ਪੁਲਿਸ ਵਲੋਂ ਇਹਨਾਂ ਪਾਸੋਂ 7 ਪਿਸਤੋਲ ਸਮੇਤ 5 ਵਿਦੇਸ਼ੀ .30 ਬੋਰ ਪਿਸਤੋਲ ਤੇ ਦੋ .315 ਬੋਰ ਕੰਟਰੀਮੇਡ ਪਿਸਤੋਲ ਤੇ 3 ਵਹੀਕਲ ਸਮੇਤ ਮਹਿੰਦਰਾ ਐਕਸ.ਯੂ.ਵੀ , ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ ।
ਜਿਕਰਯੋਗ ਹੈ ਕਿ 14 ਮਾਰਚ 2022 , ਨੂੰ ਸ਼ਾਮ 06 ਵਜੇ ਦੇ ਕਰੀਬ ਪਿੰਡ ਮੱਲੀਆ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆ ਵਜੋਂ ਜਾਣੇ ਜਾਂਦੇ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆਰ ਕਰ ਦਿੱਤੀ ਗਈ ਸੀ । ਸੀਨੀਅਰ ਪੁਲਿਸ ਕਪਤਾਨ , ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਫੌਜੀ ਜਿਸ ਨੂੰ ਬੁਲੰਦਸ਼ਰ , ਯੂ.ਪੀ. ਤੋਂ ਫੜਿਆ ਗਿਆ ਸੀ , ਜੋ ਕਿ ਇਸ ਕਤਲ ਵਿਚ ਮੁੱਖ ਕੋਰਡੀਨੇਟਰ ਸੀ , ਜਿਸਨੇ ਹੀ ਸ਼ਾਰਪ ਸ਼ੂਟਰਾਂ ਨੂੰ ਆਉਣ ਜਾਣ ਲਈ ਵਹੀਕਲ , ਹਥਿਆਰ , ਸੈਫ ਹਾਊਸ , ਹਥਿਆਰਾਂ ਨੂੰ ਹੈਂਡਲ ਕਰਨ ਲਈ ਟ੍ਰੈਨਿੰਗ , ਵਿਤੀ ਸਹਾਇਤਾ ਅਤੇ ਜੁਰਮ ਨੂੰ ਅੰਜਾਮ ਦੇਣ ਲਈ ਰੋਕੀ ਕਰਕੇ ਦਿੱਤੀ ਸੀ ।
ਉਹਨਾਂ ਨੇ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਇੱਕ ਹੋਰ ਦੋਸ਼ੀ ਵਿਕਾਸ ਮਾਹਲੇ , ਮੁੱਖ ਸ਼ੂਟਰ ਨੂੰ ਗੋਲੀਬਾਰੀ ਕਰਨ ਵਾਲਿਆ ਦੀ ਪਹਿਚਾਣ ਕਰਨ ਅਤੇ ਉਹਨਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਬਾਅਦ ਵਿਚ ਉਸਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸੀ । ਜਾਂਚ ਦੋਰਾਨ ਵਿਕਾਸ ਮਾਹਲੇ ਨੇ ਪੰਜਾਬ ਵਿਚ ਦੋ ਕਤਲ ਕੇਸਾਂ ਵਿਚ ਆਪਣੀ ਭੂਮਿਕਾ ਦਾ ਖੁਲਾਸਾ ਕੀਤਾ ਹੈ , ਜਿਹਨਾਂ ਬਾਰੇ ਪੁਲਿਸ ਨੂੰ ਪਹਿਲਾਂ ਪਤਾ ਨਹੀ ਸੀ ।
ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ ( ਦਿਹਾਤੀ ) ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ. ਨੇ ਦੱਸਿਆ ਕਿ ਸਚਿਨ ਧੋਲੀਆ ਅਤੇ ਮੰਨਜੋਤ ਕੌਰ ਨੂੰ ਕੋਸ਼ਲ ਡਗਰ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਅਤੇ ਉਹਨਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਪਿਛਲੇ 3 ਹਫਤਿਆ ਵਿਚ ਪੁਲਿਸ ਨੇ ਇਸ ਗ੍ਰੋਹ ਦੇ ਮੈਂਬਰਾਂ ਦੁਆਰਾ ਲੁਕਣ ਲਈ ਵਰਤੇ ਜਾਂਦੇ 18 ਟਿਕਾਣਿਆਂ ਦੀ ਪਹਿਚਾਣ ਕਰਕੇ ਛਾਪੇ ਮਾਰੀ ਕੀਤੀ ਹੈ ਅਤੇ ਇਸ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ ।
ਐਸ.ਐਸ.ਪੀ. ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਪੰਜਵਾਂ ਮੁਲਜ਼ਮ ਯਾਦਵਿੰਦਰ ਸਿੰਘ , ਜੋ ਜੁਝਾਰ ਸਿੰਘ ਦਾ ਨਜ਼ਦੀਕੀ ਸਾਥੀ ਹੈ , ਗਿਰੋਹ ਦੇ ਮੈਂਬਰਾਂ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਸੀ । ਇਸ ਦੋਰਾਨ 19 ਮਾਰਚ ਨੂੰ ਪੁਲਿਸ ਨੇ 4 ਮੁੱਖ ਸਾਜਿਸ ਕਰਤਾਵਾਂ ਦੀ ਪਹਿਚਾਣ ਫਤਿਹ ਸਿੰਘ ਉਰਫ ਜੁਵਰਾਜ਼ ਵਾਸੀ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇਸ ਕਤਲ ਕੇਸ ਨੂੰ ਸੁਲਝਾ ਲਿਆ ਸੀ । ਗੁਰਗ੍ਰਾਮ ਹਰਿਆਣਾ ਦੇ ਨਾਹਰਪੁਰ ਰੂਪਾ ਦੇ ਕੋਸ਼ਲ ਚੋਧਰੀ ਹਰਿਆਣਾ ਦੇ ਪਿੰਡ ਮਹੇਸ਼ਪੁਰ ਪੁਲਵਾ ਦੇ ਅਮਿਤ ਡਾਗਰ ਪਿੰਡ ਮਾਧੋਪੁਰ , ਪੀਤੀਭੀਤ , ਯੂ.ਪੀ. ਦੇ ਰਹਿੰਣ ਵਾਲੇ ਸਿਮਰਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਸਾਰੇ ਚਾਰੇ ਮੁਲਜਮ ਜੋ ਕਿ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆ ਦਾ ਸਾਹਮਣਾ ਕਰ ਰਹੇ ਹਨ ਜਿਹਨਾਂ ਵਿਚ ਜਿਆਦਾਤਰ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਹਨ । ਇਹਨਾਂ ਨੂੰ ਵੱਖ ਵੱਖ ਜੇਲਾਂ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ।
ਸ਼ੂਟਰਾਂ ਦੀ ਪ੍ਰੋਫਾਇਲ :
1. ਦਿੱਲੀ , ਹਰਿਆਣਾ ਅਤੇ ਪੱਛਮੀ ਯੂ.ਪੀ. ਵਿਚ ਸਰਗਰਮ ਕੋਂਸਲ ਡਾਗਰ ਗੈਂਗ ਦਾ ਮੁੱਖ ਕੁਆਰਡੀਨੇਟਰ ਹਰਵਿੰਦਰ ਸਿੰਘ ਉਰਫ ਫੋਜੀ 18 ਸਾਲ ਦੀ ਹਥਿਆਰਬੰਦ ਸੇਵਾ ਨਿਭਾਉਣ ਤੋਂ ਬਾਅਦ ਇਸ ਸਾਲ ਫਰਵਰੀ ਵਿਚ 6 ਜਾਟ ਬਟਾਲੀਆਨ ਤੋਂ ਸੇਵਾ ਮੁਕਤ ਹੋਇਆ ਸੀ , ਉਹ ਹਿਸਟਰੀ ਸ਼ੀਟਰ ਹੈ ਅਤੇ ਪੱਛਮੀ ਯੂ.ਪੀ. ਅਤੇ ਹਰਿਆਣਾ ਦੇ ਵੱਖ ਵੱਖ ਜਿਲਿਆ ਵਿਚ ਕਤਲ , ਹਰਿਆਰਬੰਦ ਡਕੇਤੀ ਅਤੇ ਜਬਰੀ ਵਸੂਲੀ ਨਾਲ ਸਬੰਧਤ ਘੱਟੋ ਘੱਟ 21 ਅਪਰਾਧਿਕ ਮਾਮਲਿਆ ਦਾ ਸਾਹਮਣਾ ਕਰ ਰਿਹਾ ਹੈ । ਉਸ ਵਿਰੁੱਧ ਦਰਜ਼ ਕਈ ਕੇਸਾਂ ਵਿਚ ਉਹ ਭਗੌੜਾ ਸੀ ।
2. ਵਿਕਾਸ ਮਾਹਲੇ , ਜਿਸਦੇ ਖਿਲਾਫ ਹਰਿਆਣਾ ਵਿਚ ਕਤਲ ਅਤੇ ਜਬਰੀ ਵਸੂਲੀ ਨਾਲ ਸਬੰਧਤ 9 ਅਪਰਾਧਿਕ ਮਾਮਲੇ ਦਰਜ਼ ਹਨ , ਨੇ ਜਾਂਚ ਦੋਰਾਨ ਪੰਜਾਬ ਵਿਚ ਕਤਲ ਦੇ ਦੋ ਮਾਮਲਿਆਂ ਵਿਚ ਆਪਣੀ ਭੂਮਿਕਾ ਕਬੂਲ ਕੀਤੀ ਹੈ , ਜਿਹਨਾਂ ਬਾਰੇ ਪੁਲਿਸ ਨੂੰ ਪਹਿਲਾਂ ਨਹੀਂ ਪਤਾ ਸੀ । ਜੂਨ 2021 ਵਿਚ ਸੁਖਮੀਤ ਸਿੰਘ ਡਿਪਟੀ ਇੱਕ ਟਰਾਂਸਪੋਟਰ ਨੂੰ ਜਲੰਧਰ ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ ।
ਹੁਣ ਪਤਾ ਲੱਗਾ ਹੈ ਕਿ ਵਿਕਾਸ ਮਾਹਲੇ ਨੇ ਹੋਰਾਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ । ਜਨਵਰੀ 2022 ਵਿਚ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਨਾਮ ਦੇ ਦੋ ਵਿਅਕਤੀਆ , ਜੋ ਕਿ ਇੱਕ ਮਾਰੇ ਗਏ ਗੈਂਗਸਟਰ ਕੁਲਵੀਰ ਨਰੂਆਣਾ ਦੇ ਦੋਵੇਂ ਸਾਥੀ ਸਨ , ਨੂੰ ਅਣਪਛਾਤੇ ਵਿਅਕਤੀਆ ਨੇ ਬਠਿੰਡਾ ਵਿਚ ਗੋਲੀ ਮਾਰ ਦਿੱਤੀ ਸੀ । ਵਿਕਾਸ ਦੀ ਪੁੱਛ ਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਕਤਲ ਵੀ ਉਸਨੇ ਸੰਗਰੂਰ ਦੇ ਇੱਕ ਹੋਰ ਗੈਂਗਸਟਰ ਫਤੇਹ ਨਗਰੀ ਦੀ ਗ੍ਰਿਫਤਾਰੀ ਦਾ ਬਦਲਾ ਲੈਣ ਲਈ ਕੀਤੇ ਸਨ । ਮਨਪ੍ਰੀਤ ਛੱਲਾ ਨੇ ਕਥਿਤ ਤੌਰ ਤੇ ਪੁਲਿਸ ਨੂੰ ਕੁਲਵੀਰ ਨਰੂਆਣਾ ਕਤਲ ਕਾਂਡ ਵਿਚ ਫਤਿਹ ਨਗਰੀ ਦੀ ਭੂਮਿਕਾ ਬਾਰੇ ਸੂਚਿਤ ਕੀਤਾ ਸੀ ।

 


Leave a Reply