ਸੁਰਜੀਤ ਹਾਕੀ ਸੁਸਾਇਟੀ ਕਰੇਗੀ ਫਿੱਟਨੈੱਸ ਤੇ ਭੰਗੜਾ ਸੈਸ਼ਨ ਦਾ ਅੱਜ ਅਯੋਜਨ
Latest News Alerts
Choose News Alerts
[metaslider id=9199]
ਮਸ਼ਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲੇ ਕੌਰ ਸਿਖਾਏਗੀ ਭੰਗੜੇ ਦੁਆਰਾ ਫਿੱਟ ਰਹਿਣ ਦੇ ਨੁੱਕਤ-- ਡੀਸੀ ਥੋਰੀ
ਜਲੰਧਰ : ਸੁਰਜੀਤ ਹਾਕੀ ਸੁਸਾਇਟੀ ਵਲੋਂ ਨੌਜੁਆਨਾਂ ਨੂੰ ਸਰੀਰਕ ਤੌਰ ਉਪਰ ਫਿੱਟ ਰੱਖਣ ਲਈ ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲੇ ਕੌਰ ਵੱਲੋਂ ਫਿੱਟਨੈੱਸ ਤੇ ਭੰਗੜਾ ਸੈਸ਼ਨ ਦਾ ਅੱਜ ਅਯੋਜਨ।
ਇਹ ਜਾਣਕਾਰੀ ਜਨਤਕ ਕਰਦਿਆਂ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਘਨਸ਼ਿਯਮ ਥੋਰੀ ਦੇ ਕਹਿਣ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਨਸ਼਼ੇ ਦੀ ਨਾ-ਮੁਰਾਦ ਬਿਮਾਰੀ ਨੂੰ ਜੜ੍ਹੋਂ ਪੁੱਟਣ ਅਤ਼ੇ ਪੰਜਾਬ ਦ਼ੇ ਯੂਥ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਿਹੇ ਵੱਡੇ ਉਪਰਾਲੇ ਦੀ ਲੜੀ ਵਿਚ ਸਰਜੀਤ ਹਾਕੀ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਨੌਜੁਆਨਾਂ ਨੂੰ ਸਰੀਰਕ ਤੌਰ ਪਰ ਫਿੱਟ ਰੱਖਣ ਲਈ ਪੰਜਾਬ ਦ਼ੇ ਲੋਕ ਨਾਚ ਭੰਗੜੇ ਨੂੰ ਸਰੀਰਕ ਫਿੱਟਨੈੱਸ ਦਾ ਜ਼ਰੀਆ ਅਪਨਾਉਂਦੇ ਹੋਏ, ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲੇ ਕੌਰ ਵੱਲੋਂ ਇਕ ਘੰਟੇ ਦਾ ਫਿੱਟਨੈੱਸ ਤੇ ਭੰਗੜਾ ਸੈਸ਼ਨ ਅੱਜ- ਮਿਤੀ 11 ਜੂਨ, 2022 ਸਾਮ 6.30 ਵਜੇ ਸਥਾਨਕ ਸੁਰਜੀਤ ਹਾਕੀ ਸਟ਼ੇਡੀਅਮ, ਬਲਟਰਨ ਪਾਰਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ।
ਥੋਰੀ ਅਨੁਸਾਰ ਸੁਰਜੀਤ ਹਾਕੀ ਸੁਸਾਇਟੀ ਵੱਲੋਂ 150 ਤੋਂ ਵੱਧ ਉੱਭਰਦੇ ਹਾਕੀ ਖਿਡਾਰੀਆਂ ਦਾ ਇਕ ਮਹੀਨੇ ਦਾ ਗਰਮ ਰੁੱਤ ਹਾਕੀ ਕੋਚਿੰਗ ਕੈੰਪ, ਜੋ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਚ ਜਾਰੀ ਹੈ, ਦੇ ਸਿਲਸਿਲੇ ਵਿਚ ਇਸ ਫਿੱਟਨੈੱਸ ਤੇ ਭੰਗੜਾ ਸੈਸ਼ਨ ਦਾ ਆਯੋਜਨ ਕੀਤਾ ਜਾ ਹੈ। ਇਸ ਸੈਸ਼ਨ ਵਿਚ ਵੱਖ ਵੱਖ ਖੇਡਾਂ ਦੇ 500 -600 ਦੇ ਕਰੀਬ ਖਿਡਾਰੀਆਂ ਤੋਂ ਇਲਾਵਾ ਕੋਚ, ਵਿਭਾਗਾਂ ਦੇ ਅਧਿਕਾਰੀ ਅਤੇ ਆਮ ਪਬਲਿਕ ਇਸ ਫਿੱਟਨੈੱਸ ਤੇ ਭੰਗੜਾ ਸੈਸ਼ਨ ਵਿਚ ਭਾਗ ਲੈਣਗੇ । ਇਹ ਵਿਚ ਭਾਗ ਲੈਣ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ । ਉਹਨਾਂ ਅੱਗੇ ਕਿਹਾ ਕਿ ਇਸ ਫਿੱਟਨੈੱਸ ਤੇ ਭੰਗੜਾ ਸੈਸ਼ਨ ਦਾ ਸਿੱਧਾ ਪ੍ਰਸਾਰਣ ਸੁਰਜੀਤ ਹਾਕੀ ਸੁਸਾਇਟੀ ਦੇ ਸੋਸਲ ਮੀਡਿਆ ਨੈੱਟਵਰਕ ਅਤੇ ਯੂ-ਟਿਊਬ ਚੈਨਲ ਉਪਰ ਵੀ ਕੀਤਾ ਜਾਵੇਗਾ ।
[metaslider id=5345]