Latest news
मणिकर्ण में पार्वती नदी किनारे फोटो खिंचवाते बहे पंजाब के 3 पर्यटक, मुश्किल से किया किया रेस्क्यू जालंधर में ट्रक की टक्कर से स्कूटी सवार महिला की हुई मौत, पति गंभीर घायल महंगाई का झटका : फिर बढ़े घरेलू LPG सिलेंडर के दाम जंतर-मंतर पर छात्रों का जोरदार प्रदर्शन : कॉकरोच जनता पार्टी के संस्थापक अभिजीत दिपके और सामाजिक कार... दुखद समाचार : माँ देवी राज रानी जी, राजेश्वरी धाम देवी राज रानी वैष्णो मंदिर की संस्थापक हुए ब्रह्मल... मोहाली में प्रेमी ने ऑफिस में घुसकर युवती की चाकू से गोदकर की हत्या पंजाब में कार क्रॉसिंग को लेकर चली ताबड़तोड़ गोलियां, एक युवक की मौत पंजाब के 5 प्रसिद्ध मंदिरों को बम से उड़ाने की धमकी, सुरक्षा एजेंसिया जांच में जुटी पंजाब सरकार ने प्राइवेट स्कूलों की फीस बढ़ोतरी को लेकर लिया ये बड़ा फैसला जालंधर में बैडमिंटन खेलते समय व्यक्ति को आया हार्ट अटैक, इस तरह बची जान

India Living News

Hot News
You are currently viewing ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਬਣੀ ਕਿਡਨੀ ਰੋਗੀਆਂ ਲਈ ਆਸ ਦੀ ਕਿਰਨ
Sarbat Da Bhala Charitable Trust is a ray of hope for kidney patients

ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਬਣੀ ਕਿਡਨੀ ਰੋਗੀਆਂ ਲਈ ਆਸ ਦੀ ਕਿਰਨ

*ਸ਼ਨੀਵਾਰ ਨੂੰ ਕਿਡਨੀ ਰੋਗੀਆਂ ਨੂੰ 2 ਫੁਲ ਸੈੱਟ ਡਾਇਲਸਿਸ ਫਿਲਟਰ ਅਤੇ ਪੈਨਸ਼ਨ ਦੇ ਚੈਕ ਵੰਡੇ
ਜਲੰਧਰ / ਕਪੂਰਥਲਾ
ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਵਲੋਂ ਮਨੁੱਖਤਾ ਦੇ ਭਲੇ ਲਈ ਸਮੇ ਸਮੇ ਤੇ ਪਿਛਲੇ ਕਈ ਵਰ੍ਹਿਆਂ ਤੋਂ ਜੰਗੀ ਪੱਧਰ ਤੇ ਸਮਾਜਸੇਵੀ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਜਿਲਾ ਜਲੰਧਰ ਯੂਨਿਟ ਵਲੋਂ ਜਿਲਾ ਪ੍ਰਧਾਨ ਅਮਰਜੋਤ ਸਿੰਘ ਦੇ ਉਧਮਾਂ ਸਦਕਾ ਜਲੰਧਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਕਿਡਨੀ ਦੀ ਬਿਮਾਰੀ ਨਾਲ ਗ੍ਰਸਤ ਲੋੜਵੰਦ ਮਰੀਜ਼ਾਂ ਨੂੰ ਸੰਸਥਾ ਵਲੋਂ ਹਰ ਮਹੀਨੇ 2 ਫੁਲ ਸੈੱਟ ਡਾਇਲਸਿਸ ਫਿਲਟਰ ਮੁਫ਼ਤ ਦਿੱਤੇ ਜਾਂਦੇ ਹਨ ਇਸ ਤੋਂ ਅਲਾਵਾ ਸੰਸਥਾ ਨਾਲ ਜੁੜੇ ਹੋਏ ਹਸਪਤਾਲਾਂ ਵਿੱਚ ਸੰਸਥਾ ਨੇ ਆਪਣੇ ਖਰਚੇ ਤੇ ਡਾਇਲਸਿਸ ਦੀ ਅਤਿਆਧੁਨਿਕ ਮਸ਼ੀਨਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਲਗਾਈਆਂ ਹੋਇਆਂ ਹਨ ਜਿਹੜੇ ਜਿਹੜੇ ਹਸਪਤਾਲਾਂ ਵਿੱਚ ਸੰਸਥਾ ਦੀ ਆਪਣੀ ਮਸ਼ੀਨਾਂ ਲੱਗੀਆਂ ਹੋਈਆਂ ਹਨ ਓਥੇ ਸੰਸਥਾ ਦੇ ਕਾਰਡ ਧਾਰਕ ਮਰੀਜ਼ਾਂ ਦੀ ਅੱਧੇ ਰੇਟ ਤੇ ਡਾਇਲਸਿਸ ਕੀਤੀ ਜਾਂਦੀ ਹੈ ਜੋਕਿ ਕਿਡਨੀ ਡਾਇਲਸਿਸ ਮਰੀਜ਼ ਲਈ ਬਹੁਤ ਵੱਡੀ ਰਾਹਤ ਹੈ ਕਿਉਂਕਿ ਡਾਇਲਸਿਸ ਦੇ ਮਰੀਜ਼ ਨੂੰ ਇਕ ਵਾਰ ਨਹੀਂ,2 ਵਾਰ ਨਹੀਂ, ਜ਼ਿੰਦਗੀ ਜਿਓਂਣ ਲਈ ਸਾਰੀ ਉਮਰ ਡਾਇਲਸਿਸ ਕਰਵਾਉਣੀ ਪੈਂਦੀ ਹੈ ਤਕਰੀਬਨ ਹਫਤੇ ਚ 2 ਵਾਰ ਡਾਇਲਸਿਸ ਕਰਵਾਉਣ ਨਾਲ ਹੀ ਕਿਡਨੀ ਮਰੀਜ਼ ਦੀ ਹਾਲਤ ਠੀਕ ਰਹਿੰਦੀ ਹੈ ਇਸ ਤੋਂ ਅਲਾਵਾ ਜੋ ਕਿਡਨੀ ਮਰੀਜ਼ ਬੇਸਹਾਰਾ,ਅੰਗਹੀਣ,ਵਿਧਵਾ,ਆਰਥਿਕ ਪੱਖੋਂ ਲਾਚਾਰ ਓਹਨਾ ਮਰੀਜ਼ਾਂ ਨੂੰ ਹਰ ਮਹੀਨੇ ਸੰਸਥਾ ਕੁਝ ਧਨਰਾਸ਼ੀ ਪੈਨਸ਼ਨ ਦੇ ਰੂਪ ਵਿੱਚ ਵੀ ਦਿੰਦੀ ਹੈ ਜਿਸ ਨਾਲ ਉਹ ਆਪਣਾ ਇਲਾਜ਼ ਸਮੇ ਸਿਰ ਕਰਵਾਉਂਦੇ ਰਹਿਣ ,ਸ਼ਨੀਵਾਰ ਨੂੰ ਸੰਸਥਾ ਦੇ ਮਾਡਲ ਟਾਊਨ ਦਫਤਰ ਵਿਖੇ ਸੈਂਕੜੇ ਮਰੀਜ਼ਾਂ ਨੂੰ ਮੁਫ਼ਤ 2 ਫੁਲ ਸੈੱਟ ਡਾਇਲਸਿਸ ਫਿਲਟਰ ਅਤੇ ਪੈਨਸ਼ਨ ਦੇ ਚੈਕ ਵੰਡੇ ਗਏ ਇਹ ਉਪਰਾਲਾ ਹਰ ਮਹੀਨੇ ਕੀਤਾ ਜਾਂਦਾ ਹੈ ਇਸ ਮੌਕੇ ਸੰਸਥਾ ਦੇ ਜਿਲਾ ਜਲੰਧਰ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਸਾਡੀ ਸਮਾਜਸੇਵੀ ਸੰਸਥਾ ਸਰਬਤ ਦਾ ਭਲਾ ਦਾ ਮੁਖ ਮੰਤਵ ਹੀ ਸਮੁੱਚੀ ਮਾਨਵਤਾ ਦਾ ਭਲਾ ਕਰਨਾ ਹੈ ਇਸ ਨੇਕ ਕਾਰਜ ਲਈ ਸਾਡੇ ਮੁਖੀ ਸ ਐਸ ਪੀ ਐਸ ਓਬਰਾਏ ਹੀ ਸਾਡੇ ਮਾਰਗਦਰਸ਼ਕ ਹਨ ਤੇ ਓਹਨਾ ਦੀ ਸੋਚ ਤੇ ਉਨ੍ਹਾਂ ਦੀ ਹਿੰਮਤ ਨਾਲ ਸਮੁੱਚੀ ਦੁਨੀਆ ਚ ਸਰਬਤ ਦਾ ਭਲਾ ਸੰਸਥਾ ਲੋਕਾਂ ਦੇ ਭਲੇ ਲਈ ਅਨੇਕਾਂ ਖੇਤਰਾਂ ਚ ਸਮਾਜਸੇਵਾ ਦੇ ਨੇਕ ਕਾਰਜ ਕਰ ਰਹੀ ਹੈ ਇਸ ਮੌਕੇ ਆਤਮਪ੍ਰਕਾਸ਼ ਸਿੰਘ,ਮੈਡਮ ਕੁਸਮ ਸ਼ਰਮਾ, ਜਸਕੀਰਤ ਸਿੰਘ ,ਰਾਜਿੰਦਰ ਕੁਮਾਰ ਆਦਿ ਹਾਜ਼ਿਰ ਸਨ .

 


Leave a Reply