ePaper Reading mode

ePaper

Saturday, 20 August 2022

ਪੱਤਰਕਾਰ ਦੇ ਪੁੱਤਰ ਤੇ ਹੋਇਆ ਜਾਨਲੇਵਾ ਹਮਲਾ,ਇਲਾਕੇ ’ਚ ਫੈਲੀ ਦਹਿਸ਼ਤ

The journalist's son was fatally attacked, panic spread in the area
The journalist's son was fatally attacked, panic spread in the area
[metaslider id=24944] [metaslider id=11116] ਜਲੰਧਰ : ਮਹਾਨਗਰ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲਾਡੋਵਾਲੀ ‘ਚ ਅੱਜ ਇੱਕ ਵਿਦਿਆਰਥੀ ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ 2 ਪਰਿਵਾਰ ਵਲੋਂ ਮਿਲ ਕੇ ਜਤੀਨ ਪੁੱਤਰ ਸਤੀਸ਼ ਕੁਮਾਰ ਨਾਮ ਦੇ ਵਿਦਿਆਰਥੀ ਤੇ ਸਕੂਲ ਦੇ ਸਾਹਮਣੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਾਣਕਾਰੀ ਦਿੰਦੇ ਜਤੀਨ ਦੇ ਪਿਤਾ ਸਤੀਸ਼ ਕੁਮਾਰ ਜੋ ਪੱਤਰਕਾਰ ਹਨ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦ ਜਤੀਨ ਪੇਪਰ ਦੇ ਕੇ ਸਕੂਲ ਤੋਂ ਬਾਹਰ ਨਿਕਲਿਆ ਤਾਂ ਉੱਥੇ ਗਗਨ ਅਤੇ ਉਸਦੀ ਮਾਂ ਅਤੇ ਪਿਓ ਸ਼ਿੰਦਰ ਜੋ ਲੱਧੇਵਾਲੀ ਦੇ ਵਾਸੀ ਹਨ ਅਤੇ ਹੋਰ ਕਰੀਬੀ ਰਿਸ਼ਤੇਦਾਰ ਮਨਜੀਤ ਸਿੰਘ ਅਤੇ ਮਮਤਾ ਜੋ ਉੱਥੇ ਪਹਿਲਾਂ ਤੋ ਹੀ ਮੋਜੂਦ ਸਨ ਉਨ੍ਹਾਂ ਮਿਲ ਕੇ ਜਤੀਨ ਤੇ ਹਮਲਾ ਕੀਤਾ। ਇਸ ਮੋਕੇ ਜਤੀਨ ਜਦ ਅਪਣਾ ਬਚਾਅ ਕਰਨ ਲਈ ਸਕੂਲ ਦੇ ਅੰਦਰ ਚਲਾ ਗਿਆ ਤੇ ਉਨ੍ਹਾਂ ਉਥੇ ਜਾ ਕੇ ਉਸ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਕੂਲ ’ਚ ਮੌਜੂਦ ਬੱਚਿਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਰੋਕਿਆ ਗਿਆ ਪਰ ਉਨ੍ਹਾਂ ਵਲੋ ਕੁੱਝ ਬੱਚਿਆਂ ਨੂੰ ਧਕੇ ਮਾਰੇ ਗਏ। ਇਸ ਦੌਰਾਨ ਜਤੀਨ ਜੋ ਗੰਭੀਰ ਜਖਮੀ ਹੋ ਗਿਆ ਅਤੇ ਉਸ ਨੂੰ ਸਥਾਨਕ ਲੋਕਾਂ ਵਲੋਂ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਥਾਣਾ ਬਾਰਾਦਰੀ ਦੀ ਪੁਲਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। [metaslider id=1461]