ePaper Reading mode

Daily Samvad ePaper

Sunday, 14 August 2022

ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਮੁੜ ਦੋਬਾਰਾ ਮਿਲੇ

Jyoti Nooran and her husband Kunal Pasi met again
Jyoti Nooran and her husband Kunal Pasi met again
[metaslider id=24944] [metaslider id=1461] ਜਲੰਧਰ (13 ਅਗਸਤ ) : ਖ਼ਬਰ ਹੈ ਕੀ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ ਅਤੇ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਮੁੜ ਦੋਬਾਰਾ ਮਿਲ ਇਕੱਠੇ ਹੋ ਗਏ ਨੇ। ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਗਾਇਕਾ ਜੋਤੀ ਨੂਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਮੇਰਾ ਪਤੀ ਕੁਨਾਲ ਪਾਸੀ ਭੰਗ ਪੀਂਦਾ ਹੈ ਇਸ ਕਰਕੇ ਮੈਨੂੰ ਇਸ ਨਾਲ ਗੁੱਸਾ ਸੀ । ਇਸ ਮੌਕੇ ਜੋਤੀ ਨੂਰਾਂ ਦੇ ਨਾਲ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਵੀ ਹਾਜ਼ਰ ਸਨ। ਇਸ ਮੌਕੇ ਜਨਤਕ ਤੌਰ ਤੇ ਕੁਨਾਲ ਪਾਸੀ ਨੇ ਆਪਣੀ ਪਤਨੀ ਜੋਤੀ ਨੂਰਾਂ ਕੋਲੋਂ ਮਾਫੀ ਮੰਗੀ। [metaslider id=25498] ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਸਿੱਧ ਸੂਫ਼ੀ ਗਾਇਕ ਜੋਤੀ ਨੂਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਸੀ। ਜੋਤੀ ਨੂਰਾਂ ਨੇ ਉਸ ਦੇ ਦੋਸ਼ ਲਗਾਏ ਸਨ ਕਿ ਉਹ ਨਸ਼ਾ ਕਰਕੇ ਕੁੱਟਮਾਰ ਕਰਦਾ ਹੈ ਅਤੇ ਉਸਨੇ ਮੇਰਾ ਕਰੋੜਾਂ ਰੁਪਿਆ ਹੜੱਪ ਲਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਕਿਹਾ ਕੇ ਮੇਰੇ ਪਤੀ ਅਤੇ ਮੇਰੇ ਵਿਚ ਜੋ ਵੀ ਮਤਭੇਦ ਸਨ ਉਹ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਾਡੇ ਵਿਚਕਾਰ ਚੁਗਲੀਆਂ ਕਰਕੇ ਮਤਭੇਦ ਖੜ੍ਹੇ ਕਰ ਦਿੱਤੇ ਸਨ, ਹੁਣ ਸਾਡੇ ਵਿਚਕਾਰ ਸਾਰੇ ਮਤਭੇਦ ਖਤਮ ਹੋ ਗਏ ਹਨ। ਇਸ ਮੌਕੇ ਕੁਨਾਲ ਪਾਸੀ ਨੇ ਕਿਹਾ ਕਿ ਮੇਰੇ ਕੋਲੋ ਵੀ ਕੁਝ ਗਲਤੀਆਂ ਹੋ ਗਈਆਂ ਸਨ, ਇਸ ਲਈ ਮੈਂ ਆਪਣੀ ਪਤਨੀ ਕੋਲੋਂ ਮੁਆਫੀ ਮੰਗਦਾ ਹਾਂ। ਕੁਨਾਲ ਪਾਸੀ ਨੇ ਕਿਹਾ ਕਿ ਜੋ ਦੋਸ਼ ਸਨ ਕਿ ਮੈਂ ਪੈਸੇ ਹੜੱਪ ਲਏ ਸਨ, ਸਾਰੇ ਪੈਸੇ ਮੇਰੇ ਕੋਲ ਹੀ ਹਨ ਅਤੇ ਇਨ੍ਹਾਂ ਦੇ ਹੀ ਹਨ। ਜੋਤੀ ਨੂਰਾਂ ਨੇ ਅੱਗੇ ਕਿਹਾ ਕਿ ਜੋ ਮੈਂ ਤਲਾਕ ਲਈ High Court ਵਿੱਚ ਕੇਸ ਕੀਤੇ ਹਨ, ਉਹ ਮੈਂ ਵਾਪਿਸ ਲਵਾਂਗੀ। ਉਹਨਾਂ ਕਿਹਾ ਕਿ ਅਸੀ ਅੱਜ ਹੀ ਇਹ ਕੇਸ ਵਾਪਿਸ ਲੈ ਲੈਣਾ ਸੀ ਪਰ ਅੱਜ ਛੁੱਟੀ ਹੋਣ ਕਰਕੇ ਇਹ ਸੰਭਵ ਨਹੀਂ ਹੋ ਸਕਿਆ। [metaslider id=24910]