Wednesday, 26 April 2023
Jalandhar
ਏ.ਸੀ.ਪੀ.ਨਾਰਥ ਦਮਨਬੀਰ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ ਫਲੈਗ ਮਾਰਚ
ਜਲੰਧਰ : ਏ.ਸੀ.ਪੀ. ਨਾਰਥ ਦਮਨਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਡਵੀਜ਼ਨ ਨੰਬਰ 3 ਦੇ ਖੇਤਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਦਾ ਮੰਤਵ ਲੋਕਾਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲੋਕਾਂ ਦਾ ਮਨੋਬਲ ਹੋਰ ਮਜ਼ਬੂਤ ਕਰਨਾ ਹੈ। ਫਲੈਗ ਮਾਰਚ ਦੌਰਾਨ ਸੀ.ਆਰ.ਪੀ.ਐਫ. ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਹ ਫਲੈਗ ਮਾਰਚ ਲੋਕ ਸਭਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਖਿੰਗਰਾ ਗੇਟ, ਢੰਨ ਮੁਹੱਲਾ ਆਦਿ ਖੇਤਰਾਂ ਵਿੱਚ ਕੱਢਿਆ ਗਿਆ ਜਿਸ ਦੌਰਾਨ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਆਦਿ ਵੀ ਮੌਜੂਦ ਸਨ।
[metaslider id=25498]