Monday, 20 June 2022
Jalandhar
CP ਗੁਰਸ਼ਰਨ ਸਿੰਘ ਸੰਧੂ ਨੇ ਰੇਲਵੇ ਸਟੇਸ਼ਨ ਜਲੰਧਰ ਕੈਂਟ ਦੀ ਸੁਰੱਖਿਆ ਦਾ ਲਿਆ ਜਾਇਜਾ
[metaslider id=11116]
ਜਲੰਧਰ : ਮਿਤੀ 20-06-2022 ਮਿਸ਼ਨ ਅਗਨੀਪੱਥ ਦੇ ਵਿਰੋਧ ਵਿੱਚ ਵੱਖ ਵੱਖ ਜਥੇਬੰਦੀਆ ਵੱਲੋਂ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ। ਜਿਸਦੇ ਸਬੰਧ ‘ਚ ਜਲੰਧਰ ਸ਼ਹਿਰ ਵਿੱਚ ਅਮਨ ਸ਼ਾਂਤੀ ਦੀ ਵਿਵਸਥਾ ਕਾਇਮ ਰੱਖਣ ਲਈ ਭਾਰੀ ਮਾਤਰਾ ਵਿੱਚ ਜਿਲਾ ਪੁਲਿਸ ਪੰਜਾਬ ਆਰਮਡ ਪੁਲਿਸ ਅਤੇ RPF ਦੀਆ ਟੀਮਾ ਦੀ ਡਿਊਟੀ ਪਰ ਲਗਾਈ ਗਈ ਹੈ।
ਇਸ ਮੌਕੇ ਮਾਣਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ . IPS ਵੱਲੋਂ ਰੇਲਵੇ ਸਟੇਸ਼ਨ ਜਲੰਧਰ ਕੈਂਟ ਦੀ ਸੁਰੱਖਿਆ ਦਾ ਜਾਇਜਾ ਲਿਆ ਗਿਆ ਤੇ ਡਿਊਟੀ ਪਰ ਤਾਇਨਾਤ ਸ੍ਰੀ ਜਗਮੋਹਨ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਸਿਟੀ ਜਲੰਧਰ, ਸ੍ਰੀ ਹਰਪਾਲ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਸਿਟੀ 2 ਜਲੰਧਰ, ਸ੍ਰੀ ਗੁਰਬਾਜ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਕਰਾਇਮ , ਸ੍ਰੀ ਰਵਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਜਲੰਧਰ ਕੈਂਟ, Sh . JL Bagga Deputy Commandant RPF, AIG RPF ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਰੇਲਵੇ ਸਟੇਸ਼ਨ ਜਲੰਧਰ ਕੈਂਟ ਅਤੇ ਆਮ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਮਾਣਯੋਗ ਕਮਿਸ਼ਨਰ ਪੁਲਿਸ ਜਲੰਧਰ ਵੱਲੋ ਆਮ ਪਬਲਿਕ ਨੂੰ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
[metaslider id=9199]